ਹਿੰਦੂ ਭਾਈਚਾਰੇ ਲਈ ਮਾਣ ਵਾਲੀ ਗੱਲ, ਨਿਊਯਾਰਕ ''ਚ ਮਸ਼ਹੂਰ ਗਣੇਸ਼ ਮੰਦਰ ਦੇ ਨਾਮ ''ਤੇ ਰੱਖਿਆ ਗਿਆ ਸੜਕ ਦਾ ਨਾਂ
Monday, Apr 04, 2022 - 12:49 PM (IST)
ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਮਸ਼ਹੂਰ ਅਤੇ ਪ੍ਰਮੁੱਖ ਮੰਦਰ ਦੇ ਬਾਹਰ ਸੜਕ ਦਾ ਨਾਂ ‘ਗਣੇਸ਼ ਟੈਂਪਲ ਸਟ੍ਰੀਟ’ ਰੱਖਿਆ ਗਿਆ ਹੈ, ਜੋ ਦੇਸ਼ ਦੇ ਹਿੰਦੂ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉੱਤਰੀ ਅਮਰੀਕਾ ਦੀ ਹਿੰਦੂ ਟੈਂਪਲ ਸੋਸਾਇਟੀ ‘ਸ਼੍ਰੀ ਮਹਾ ਵੱਲਭ ਗਣਪਤੀ ਦੇਵਸਥਾਨਮ’ ਦੀ ਸਥਾਪਨਾ 1977 ਵਿੱਚ ਹੋਈ ਸੀ। ਇਸਨੂੰ ਗਣੇਸ਼ ਮੰਦਰ ਵਜੋਂ ਜਾਣਿਆ ਜਾਂਦਾ ਹੈ ਜੋ ਉੱਤਰੀ ਅਮਰੀਕਾ ਦਾ ਪਹਿਲਾ ਅਤੇ ਸਭ ਤੋਂ ਪੁਰਾਣਾ ਹਿੰਦੂ ਮੰਦਰ ਮੰਨਿਆ ਜਾਂਦਾ ਹੈ। ਇਹ ਹਿੰਦੂ ਮੰਦਰ ਫਲਸ਼ਿੰਗ, ਕਵੀਂਸ ਕਾਉਂਟੀ ਵਿੱਚ ਸਥਿਤ ਹੈ।
ਇਹ ਵੀ ਪੜ੍ਹੋ: ਯੂਕ੍ਰੇਨ ਦੇ ਬੁਚਾ ਸ਼ਹਿਰ 'ਚ ਖਿਲਰੀਆਂ ਮਿਲੀਆਂ 400 ਤੋਂ ਵਧੇਰੇ ਲਾਸ਼ਾਂ, ਰੂਸ 'ਤੇ ਨਸਲਕੁਸ਼ੀ ਦਾ ਦੋਸ਼
ਮੰਦਿਰ ਦੇ ਬਾਹਰ ਵਾਲੀ ਗਲੀ ਦਾ ਨਾਮ ਬਾਉਨੇ ਸਟ੍ਰੀਟ ਰੱਖਿਆ ਗਿਆ ਹੈ, ਜਿਸਦਾ ਨਾਮ ਅਮਰੀਕਾ ਦੇ ਧਾਰਮਿਕ ਆਜ਼ਾਦੀ ਦੇ ਪੈਰੋਕਾਰ ਅਤੇ ਗੁਲਾਮੀ ਵਿਰੋਧੀ ਲਹਿਰ ਦੇ ਮੋਢੀ ਜੌਹਨ ਬਾਉਨੇ ਦੇ ਨਾਮ ਉੱਤੇ ਰੱਖਿਆ ਗਿਆ ਹੈ। ਸ਼ਨੀਵਾਰ ਨੂੰ ਇਕ ਵਿਸ਼ੇਸ਼ ਸਮਾਰੋਹ ਵਿਚ ਇਸ ਸੜਕ ਦਾ ਨਾਮ ਮਸ਼ਹੂਰ ਗਣੇਸ਼ ਮੰਦਰ ਦੇ ਸਨਮਾਨ ਵਿਚ 'ਗਣੇਸ਼ ਟੈਂਪਲ ਸਟਰੀਟ' ਰੱਖਿਆ ਗਿਆ। ਇਸ ਸਮਾਰੋਹ ਵਿੱਚ ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ, ਕੁਈਨਜ਼ ਬੋਰੋ ਦੇ ਪ੍ਰਧਾਨ ਡੋਨੋਵਨ ਰਿਚਰਡਸ, ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਦੇ ਦਫ਼ਤਰ ਵਿੱਚ ਵਪਾਰ, ਨਿਵੇਸ਼ ਅਤੇ ਨਵੀਨਤਾ ਦੇ ਡਿਪਟੀ ਕਮਿਸ਼ਨਰ ਦਲੀਪ ਚੌਹਾਨ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ: ਬਰਾਮਦ ਵਧਾਉਣ ਲਈ ਭਾਰਤੀ ਰਾਜਦੂਤਾਂ ਦੀ ਅਹਿਮ ਭੁਮਿਕਾ, ਅਮਰੀਕਾ ਨਾਲ 70 ਅਰਬ ਡਾਲਰ ਦਾ ਹੋਵੇਗਾ ਕਾਰੋਬਾਰ
ਜੈਸਵਾਲ ਨੇ ਇਸ ਮੌਕੇ 'ਤੇ ਕਿਹਾ ਕਿ ਸੜਕ ਦਾ ਇਕ ਹੋਰ ਨਾਂ ਰੱਖਣਾ ਸਿਰਫ਼ ਜਸ਼ਨ ਦੀ ਗੱਲ ਨਹੀਂ ਹੈ, ਸਗੋਂ ਇਹ 'ਉਸ ਸਖ਼ਤ ਮਿਹਨਤ ਨੂੰ ਵੀ ਦਰਸਾਉਂਦਾ ਹੈ ਜੋ ਇਸ ਉਪਲਬਧੀ ਨੂੰ ਹਾਸਲ ਕਰਨ ਲਈ ਕੀਤੀ ਗਈ।' ਰਿਚਰਡਸ ਨੇ ਪੁਜਾਰੀਆਂ ਅਤੇ ਹੋਰਾਂ ਦੀ ਮੌਜੂਦਗੀ ਵਿਚ ਸੜਕ ਦਾ ਨਾਮਕਰਨ ਕਰਦੇ ਹੋਏ ਇਕ ਵੀਡੀਓ ਟਵਿਟਰ 'ਤੇ ਸਾਂਝੀ ਕੀਤੀ।
ਇਹ ਵੀ ਪੜ੍ਹੋ: ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।