ਲੈਂਡਿੰਗ ਦੌਰਾਨ ਯਾਤਰੀ ਜਹਾਜ਼ 'ਚ ਵੱਜੀ ਗੋਲੀ, ਵਾਲ-ਵਾਲ ਬਚੀ ਸੰਸਦ ਮੈਂਬਰ ਨੇ ਕੀਤਾ ਹੈਰਾਨੀਜਨਕ ਖ਼ੁਲਾਸਾ

11/11/2022 1:51:29 PM

ਬੇਰੂਤ - ਜਾਰਡਨ ਤੋਂ ਬੇਰੂਤ ਜਾ ਰਹੇ ਮਿਡਲ ਈਸਟ ਏਅਰਲਾਈਨਜ਼ ਦੇ ਇਕ ਯਾਤਰੀ ਜਹਾਜ਼ ਨੂੰ ਬੁੱਧਵਾਰ ਨੂੰ ਗੋਲੀ ਲੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜਹਾਜ਼ ਬੇਰੂਤ ਹਵਾਈ ਅੱਡੇ 'ਤੇ ਉਤਰ ਰਿਹਾ ਸੀ। ਜਹਾਜ਼ ਵਿੱਚ ਲੈਬਨਾਨ ਦੀ ਸੰਸਦ ਮੈਂਬਰ ਪਾਉਲਾ ਯਾਕੂਬੀਅਨ ਵੀ ਬੈਠੀ ਸੀ। ਗਨੀਮਤ ਰਹੀ ਕਿ ਇਸ ਦੌਰਾਨ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਸਾਹਮਣੇ ਆਇਆ ਹੈ ਕਿ ਇਹ ਗੋਲੀ ਜਸ਼ਨ ਮਨਾਉਂਦੇ ਸਮੇਂ ਹਵਾ 'ਚ ਕੀਤੀ ਗਈ ਫਾਈਰਿੰਗ ਦੌਰਾਨ ਚਲਾਈ ਗਈ ਸੀ,ਜੋ ਬਾਅਦ ਵਿਚ ਜਹਾਜ਼ ਵਿਚ ਜਾ ਵੱਜੀ।

ਇਹ ਵੀ ਪੜ੍ਹੋ: ਪੰਜਾਬ ਸਮੇਤ ਪੂਰੇ ਦੇਸ਼ ’ਚ ਅਸ਼ਾਂਤੀ ਫੈਲਾਉਣ ਲਈ ਕੈਨੇਡਾ ਦੀ ਬੇਸ ਵਜੋਂ ਵਰਤੋਂ ਕਰ ਰਹੀ ਹੈ ਪਾਕਿ ਦੀ ISI

PunjabKesari

ਘਟਨਾ ਤੋਂ ਬਾਅਦ, ਵਿਦੇਸ਼ ਮੰਤਰਾਲਾ ਦੇ ਪ੍ਰਧਾਨ ਮੁਹੰਮਦ ਅਲ-ਹਾਊਤ ਨੇ ਕਿਹਾ ਕਿ ਬੇਰੂਤ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਖੁਸ਼ੀ ਵਿਚ ਫਾਈਰਿੰਗ ਕਰਨੀ ਬਹੁਤ ਆਮ ਹੈ। ਹਾਲਾਂਕਿ ਇਸ ਕਾਰਨ ਹਰ ਸਾਲ 7 ਤੋਂ 8 ਜਹਾਜ਼ ਗੋਲੀਆਂ ਦਾ ਸ਼ਿਕਾਰ ਹੁੰਦੇ ਹਨ। ਹਾਲਾਂਕਿ ਬੁੱਧਵਾਰ ਨੂੰ ਇਹ ਪਹਿਲੀ ਘਟਨਾ ਸੀ, ਜਦੋਂ ਲੈਂਡਿੰਗ ਦੌਰਾਨ ਜਹਾਜ਼ ਨੂੰ ਗੋਲੀ ਵੱਜੀ। ਹਾਊਤ ਨੇ ਕਿਹਾ, "ਲੇਬਨਾਨ ਵਿੱਚ ਆਮ ਹੋ ਚੁੱਕੀ ਜਸ਼ਨ ਮਨਾਉਂਦੇ ਸਮੇਂ ਹਵਾ ਵਿੱਚ ਕੀਤੀ ਜਾਣ ਵਾਲੀ ਫਾਈਰਿੰਗ ਨੂੰ ਰੋਕਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਹਵਾਈ ਅੱਡੇ ਅਤੇ ਹਵਾਈ ਆਵਾਜਾਈ ਲਈ ਇੱਕ ਵੱਡਾ ਖ਼ਤਰਾ ਹੈ।"

ਇਹ ਵੀ ਪੜ੍ਹੋ: ਵੱਡੀ ਖ਼ਬਰ: ਮਾਲਦੀਵ 'ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, 9 ਭਾਰਤੀਆਂ ਦੀ ਮੌਤ (ਵੀਡੀਓ

ਇਸ ਘਟਨਾ ਦੀਆਂ ਤਸਵੀਰਾਂ ਸੰਸਦ ਮੈਂਬਰ ਪਾਉਲਾ ਯਾਕੂਬੀਅਨ ਨੇ ਟਵਿੱਟਰ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਲਿਖਿਆ ਹੈ ਕਿ ਉਹ 2F ਸੀਟ 'ਤੇ ਬੈਠੀ ਸੀ, ਜਦੋਂ ਉਨ੍ਹਾਂ ਦੇ ਸਿਰ ਦੇ ਬਿਲਕੁਲ ਉੱਪਰੋਂ ਗੋਲੀ ਲੰਘੀ। ਉਨ੍ਹਾਂ ਕਿਹਾ ਕਿ ਅਜਿਹੇ ਹਥਿਆਰਾਂ ਅਤੇ ਜਸ਼ਨ ਮਨਾਉਂਦੇ ਸਮੇਂ ਖੁਸ਼ੀ ਵਿਚ ਕੀਤੀ ਜਾਂਦੀ ਫਾਈਰਿੰਗ ਬੰਦ ਹੋਣੀ ਚਾਹੀਦੀ ਹੈ। ਲੇਬਨਾਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਕੋਲ ਗੈਰ-ਕਾਨੂੰਨੀ ਹਥਿਆਰ ਹਨ। ਇੱਥੇ ਜਸ਼ਨ ਮਨਾਉਂਦੇ ਸਮੇਂ ਹਵਾ ਵਿੱਚ ਗੋਲੀਆਂ ਚਲਾਉਣ ਦਾ ਇੱਕ ਵੱਖਰਾ ਰਿਵਾਜ ਹੈ। ਇੱਥੇ ਦੇ ਲੋਕ ਹਰ ਖਾਸ ਮੌਕੇ 'ਤੇ ਹਵਾ 'ਚ ਫਾਈਰਿੰਗ ਕਰਦੇ ਹਨ। ਇਸ ਦੌਰਾਨ ਕਈ ਵਾਰ ਵੱਡੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ।

ਇਹ ਵੀ ਪੜ੍ਹੋ: 23 ਸਾਲਾ ਭਾਰਤੀ ਮੂਲ ਦੀ ਨਬੀਲਾ ਸਈਦ ਨੇ ਅਮਰੀਕਾ 'ਚ ਰਚਿਆ ਇਤਿਹਾਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 


cherry

Content Editor

Related News