ਅਜਬ-ਗਜ਼ਬ : ਤਿੱਖਾ ਖਾਣਾ ਖਾਣ ਮਗਰੋਂ ਆਈ ਖੰਘ, ਔਰਤ ਦੀਆਂ ਟੁੱਟ ਗਈਆਂ 4 ਪੱਸਲੀਆਂ

Thursday, Dec 08, 2022 - 02:59 AM (IST)

ਨਵੀਂ ਦਿੱਲੀ (ਇੰਟ.)-ਚੀਨ ਦੇ ਸ਼ੰਘਾਈ ਦੀ ਇਸ ਘਟਨਾ ਨੇ ਸੋਸ਼ਲ ਮੀਡੀਆ ਦੀ ਜਨਤਾ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਥੇ ਤਿੱਖਾ ਖਾਣਾ ਖਾਣ ਤੋਂ ਬਾਅਦ ਖੰਘਣ ਨਾਲ ਇਕ ਔਰਤ ਦੀਆਂ 4 ਪੱਸਲੀਆਂ ਟੁੱਟ ਗਈਆਂ। ਰਿਪੋਰਟ ਮੁਤਾਬਕ ਪਹਿਲਾਂ ਤਾਂ ਔਰਤ ਨੇ ਇਸ ’ਤੇ ਧਿਆਨ ਨਹੀਂ ਦਿੱਤਾ ਪਰ ਜਦੋਂ ਉਸ ਦੀ ਛਾਤੀ ’ਚ ਦਰਦ ਹੋਣ ਲੱਗਾ ਤਾਂ ਉਸ ਨੇ ਸੀ. ਟੀ.-ਸਕੈਨ ਕਰਵਾਇਆ ਤਾਂ ਮਾਮਲੇ ਦਾ ਖ਼ੁਲਾਸਾ ਹੋਇਆ। ਡਾਕਟਰਾਂ ਨੇ ਦੱਸਿਆ ਕਿ 5 ਫੁੱਟ, 6 ਇੰਚ ਲੰਬੀ ਇਸ ਚੀਨੀ ਔਰਤ ਦਾ ਭਾਰ ਬਹੁਤ ਘੱਟ ਹੋਣ ਕਾਰਨ ਉਸਦੀਆਂ ਪੱਸਲੀਆਂ ਨੂੰ ਖੰਘਦੇ ਸਮੇਂ ਮਾਸਪੇਸ਼ੀਆਂ ਤੋਂ ਸਪੋਰਟ ਨਹੀਂ ਮਿਲੀ ਸੀ ਅਤੇ ਉਹ ਟੁੱਟ ਗਈਆਂ।

ਟਿਹ ਖ਼ਬਰ ਵੀ ਪੜ੍ਹੋ : ਨਕੋਦਰ ’ਚ ਵਾਪਰੀ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਕੱਪੜਾ ਵਪਾਰੀ ਨੂੰ ਉਤਾਰਿਆ ਮੌਤ ਦੇ ਘਾਟ

ਉਆਂਗ (ਸਰਨੇਮ) ਨਾਂ ਦੀ ਇਹ ਔਰਤ ਸ਼ੰਘਾਈ ਦੀ ਰਹਿਣ ਵਾਲੀ ਹੈ ਅਤੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਦੀ ਚੈਸਟ ਨੂੰ ਬੈਂਡੇਜ ਕਰ ਕੇ ਮਹੀਨੇ ਭਰ ਲਈ ਆਰਾਮ ਕਰਨ ਨੂੰ ਕਿਹਾ ਹੈ ਤਾਂ ਜੋ ਉਸਦੀਆਂ ਪੱਸਲੀਆਂ ਜੁੜ ਸਕਣ। ਡਾਕਟਰ ਨੇ ਦੱਸਿਆ ਕਿ ਪੱਸਲੀਆਂ ਵਿਚ ਫ੍ਰੈਕਚਰ ਦਾ ਮੁੱਖ ਕਾਰਨ ਹੁਆਂਗ ਦੇ ਸਰੀਰ ਦਾ ਭਾਰ ਘੱਟ ਹੋਣਾ ਸੀ। ਅਸਲ ’ਚ ਹੁਆਂਗ ਦੀ ਲੰਬਾਈ 171 ਸੈਂਟੀਮੀਟਰ ਅਤੇ ਭਾਰ 57 ਕਿਲੋਗ੍ਰਾਮ ਹੈ। ਡਾਕਟਰ ਨੇ ਔਰਤ ਨੂੰ ਕਿਹਾ ਕਿ ਉਸ ਦੇ ਸਰੀਰ ਦਾ ਉੱਪਰੀ ਹਿੱਸਾ ਪਤਲਾ ਹੈ ਅਤੇ ਉਸ ਦੀ ਚਮੜੀ ਦੇ ਹੇਠਾਂ ਮੌਜੂਦ ਪੱਸਲੀਆਂ ਨੂੰ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ। ਹੱਡੀ ਨੂੰ ਸਹਾਰਾ ਦੇਣ ਲਈ ਕੋਈ ਮਾਸਪੇਸ਼ੀ ਨਹੀਂ ਹੈ, ਇਸ ਲਈ ਖੰਘ ਆਉਣ ’ਤੇ ਪੱਸਲੀਆਂ ਆਸਾਨੀ ਨਾਲ ਟੁੱਟ ਸਕਦੀਆਂ ਹਨ। ਉਥੇ ਔਰਤ ਨੇ ਕਿਹਾ ਕਿ ਉਹ ਠੀਕ ਹੋਣ ਮਗਰੋਂ ਆਪਣੀਆਂ ਮਾਸਪੇਸ਼ੀਆਂ ਅਤੇ ਸਰੀਰ ਦੇ ਉੱਪਰੀ ਹਿੱਸੇ ਦੇ ਭਾਰ ਨੂੰ ਵਧਾਉਣ ਲਈ ਸਰੀਰਕ ਕਸਰਤ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ’ਚ ਮਾਨਸਾ ਪੁਲਸ ਅੱਗੇ ਪੇਸ਼ ਹੋਏ ਬੱਬੂ ਮਾਨ, MCD ’ਤੇ ‘ਆਪ’ ਦਾ ਕਬਜ਼ਾ, ਪੜ੍ਹੋ Top 10


Manoj

Content Editor

Related News