ਅਮਰੀਕੀ ਪੋਰਨ ਸਟਾਰ ਨੇ ਗ੍ਰਿਫਤਾਰੀ ਮਾਮਲੇ ''ਚ 4.5 ਲੱਖ ਡਾਲਰ ''ਚ ਕੀਤਾ ਸਮਝੌਤਾ

9/28/2019 7:41:40 PM

ਵਾਸ਼ਿੰਗਟਨ— ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਸਬੰਧਾਂ ਦਾ ਦਾਅਵਾ ਕਰਨ ਵਾਲੀ ਪੋਰਨ ਸਟਾਰ ਸਟਾਰਮੀ ਡੈਨੀਅਲ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਓਹਾਓ ਦੇ ਕੇਲੰਬਸ ਸ਼ਹਿਰ ਦੇ ਕੋਲ 4.5 ਲੱਖ ਅਮਰੀਕੀ ਡਾਲਰ (ਤਿੰਨ ਕਰੋੜ ਰੁਪਏ ਤੋਂ ਜ਼ਿਆਦਾ) 'ਚ ਕਾਨੂੰਨੀ ਸਮਝੌਤਾ ਕਰ ਲਿਆ ਹੈ।

ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਡੈਨੀਅਲ ਦਾ ਅਸਲੀ ਨਾਂ ਸਟੈਫਨੀ ਕਲਿਫੋਰਡ ਹੈ। ਉਨ੍ਹਾਂ ਨੂੰ ਯੌਨ ਸ਼ੋਸ਼ਣ ਦੇ ਦੋਸ਼ਾਂ ਦੇ ਚੱਲਦੇ 2018 'ਚ ਰਿਸੈਂਸ ਜੈਂਟਲਮੈਨ ਕਲੱਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਡੈਨੀਅਲ ਨੇ ਜਨਵਰੀ 'ਚ ਦਾਇਰ ਮਾਮਲੇ 'ਚ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਗ੍ਰਿਫਤਾਰੀ ਸਿਆਸੀ ਰੂਪ ਨਾਲ ਪ੍ਰੇਰਿਤ ਹੈ। ਉਨ੍ਹਾਂ ਨੇ ਆਪਣੇ ਨਾਗਰਿਕ ਅਧਿਕਾਰਾਂ ਦੇ ਉਲੰਘਣ ਕਰ ਝੂਠੀ ਗ੍ਰਿਫਤਾਰੀ ਤੇ ਕੈਦ 'ਚ ਰੱਖਣ ਦਾ ਦੋਸ਼ ਲਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ। ਡੈਨੀਅਲ ਨੇ 20 ਲੱਖ ਅਮਰੀਕੀ ਡਾਲਰ ਦਾ ਮੁਕੱਦਮਾ ਕੀਤਾ ਸੀ, ਪਰ ਸ਼ੁੱਕਰਵਾਰ ਨੂੰ ਉਸ ਨੇ ਲਗਭਗ ਚੌਥਾਈ ਰਾਸ਼ੀ 'ਤੇ ਸਮਝੌਤਾ ਕਰ ਲਿਆ। ਪੋਰਨ ਸਟਾਰ ਨੇ ਕਿਹਾ ਕਿ ਉਨ੍ਹਾਂ ਨੇ ਅਸਲ 'ਚ ਪੈਸਿਆਂ ਲਈ ਨਹੀਂ ਬਲਕਿ ਜਾਗਰੂਕਤਾ ਲਿਆਉਣ ਲਈ ਅਜਿਹਾ ਕੀਤਾ ਹੈ।


Baljit Singh

Edited By Baljit Singh