ਅਮਰੀਕਾ : ਫਲੋਰੀਡਾ 'ਚ ਤੂਫਾਨ ਨੇ ਮਚਾਈ ਤਬਾਹੀ, ਹਵਾ 'ਚ ਉਡੀਆਂ ਕਾਰਾਂ, ਵੇਖੋ Videos

Monday, May 01, 2023 - 05:28 AM (IST)

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਫਲੋਰੀਡਾ 'ਚ ਸ਼ਨੀਵਾਰ ਨੂੰ ਜ਼ਬਰਦਸਤ ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ। ਫਲੋਰੀਡਾ 'ਚ ਤੇਜ਼ ਤੂਫਾਨ ਨੇ ਸ਼ਹਿਰ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਹੈ। ਤੂਫਾਨ ਕਾਰਨ ਕਾਰਾਂ ਪਲਟ ਗਈਆਂ, ਦਰੱਖਤ ਡਿੱਗ ਗਏ ਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਤੂਫਾਨ ਨਾਲ ਜੁੜੇ ਕਈ ਵੀਡੀਓਜ਼ ਟਵਿੱਟਰ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਫਲੋਰੀਡਾ 'ਚ ਤੂਫਾਨ ਕਾਰਨ ਕਿੰਨੀ ਤਬਾਹੀ ਹੋਈ ਹੈ।

ਇਹ ਵੀ ਪੜ੍ਹੋ : ਯੁੱਧ ਦੌਰਾਨ ਯੂਕ੍ਰੇਨ ਦੀ ਘਟੀਆ ਹਰਕਤ, ਟਵੀਟ 'ਚ ਕੀਤਾ ਮਾਂ ਕਾਲੀ ਦਾ ਅਪਮਾਨ, ਵਿਵਾਦ ਤੋਂ ਬਾਅਦ ਹਟਾਇਆ

ਇਕ ਟਵਿੱਟਰ ਯੂਜ਼ਰਸ ਨੇ ਫਲੋਰੀਡਾ 'ਚ ਪਾਮ ਬੀਚ ਗਾਰਡਨ ਅਪਾਰਟਮੈਂਟਸ ਦੇ ਕੰਪਲੈਕਸ ਦਾ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕਾਂ 'ਤੇ ਪੈਰ ਉਖੜ ਗਏ ਹਨ ਅਤੇ ਕਈ ਕਾਰਾਂ ਦੂਜੀਆਂ ਕਾਰਾਂ ਦੇ ਉੱਪਰ ਚੜ੍ਹ ਗਈਆਂ ਹਨ। ਅਪਾਰਟਮੈਂਟ ਦੀ ਪਾਰਕਿੰਗ ਤੂਫਾਨ ਨਾਲ ਤਬਾਹ ਹੋ ਗਈ ਹੈ।

ਇਕ ਹੋਰ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਤੂਫਾਨ ਦੇ ਵਿਚਾਲੇ ਇਕ ਕਾਰ ਸੜਕ ਤੋਂ ਲੰਘ ਰਹੀ ਹੈ। ਉਦੋਂ ਹੀ ਕਾਰ ਕਿਸੇ ਫਿਲਮੀ ਸੀਨ ਵਾਂਗ ਹਵਾ ਵਿੱਚ ਉੱਡਦੀ ਹੈ। ਕਾਰ ਦੇ ਅੰਦਰੋਂ ਸ਼ੂਟ ਕੀਤੀ ਗਈ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਮਲਬਾ ਫੈਲਿਆ ਹੋਇਆ ਹੈ ਅਤੇ ਤੇਜ਼ ਹਵਾਵਾਂ ਕਾਰਨ ਕਾਰਾਂ ਇਧਰ-ਉਧਰ ਪਲਟ ਰਹੀਆਂ ਹਨ। ਤੂਫਾਨ ਨਾਲ ਸਬੰਧਤ ਇਕ ਹੋਰ ਕਲਿੱਪ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਆਪਣੀ ਕਾਰ ਵਿੱਚ ਫਸਿਆ ਹੋਇਆ ਹੈ ਤੇ ਮਲਬਾ ਤੇਜ਼ ਹਵਾਵਾਂ ਨਾਲ ਬਾਹਰ ਉੱਡ ਰਿਹਾ ਹੈ। ਇਹ ਵੀਡੀਓ ਵੀ ਫਲੋਰੀਡਾ ਦੇ ਪਾਮ ਬੀਚ ਦੀ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਮਿਸੀਸਿਪੀ 'ਚ ਗੋਲ਼ੀਬਾਰੀ, 2 ਨੌਜਵਾਨਾਂ ਦੀ ਮੌਤ, ਹਮਲਾਵਰ ਗ੍ਰਿਫ਼ਤਾਰ

ਇਕ ਵੀਡੀਓ 'ਚ ਤੂਫਾਨ ਨੂੰ ਸਮੁੰਦਰ 'ਚੋਂ ਲੰਘਦਾ ਦੇਖਿਆ ਜਾ ਸਕਦਾ ਹੈ। ਇਹ ਹੌਲੀ-ਹੌਲੀ ਮੱਧ ਵੱਲ ਵਧਦਾ ਹੈ ਅਤੇ ਫਿਰ ਤਬਾਹੀ ਸ਼ੁਰੂ ਹੋ ਜਾਂਦੀ ਹੈ। ਤੇਜ਼ ਹਵਾਵਾਂ ਚੱਲਣ ਲੱਗਦੀਆਂ ਹਨ ਅਤੇ ਮਲਬਾ ਇਧਰ-ਉਧਰ ਉੱਡਣਾ ਸ਼ੁਰੂ ਹੋ ਜਾਂਦਾ ਹੈ। ਦੱਸ ਦੇਈਏ ਕਿ ਇਹ ਤੂਫਾਨ ਸ਼ਨੀਵਾਰ ਸ਼ਾਮ ਕਰੀਬ 5 ਵਜੇ ਫਲੋਰੀਡਾ ਦੇ ਪਾਮ ਬੀਚ 'ਤੇ ਆਇਆ। ਮੌਸਮ ਵਿਭਾਗ ਨੇ ਤੂਫਾਨ ਤੋਂ ਬਾਅਦ ਅਲਰਟ ਜਾਰੀ ਕੀਤਾ ਹੈ, ਨਾਲ ਹੀ ਲੋਕਾਂ ਨੂੰ ਸਾਵਧਾਨੀ ਨਾਲ ਘਰੋਂ ਨਿਕਲਣ ਲਈ ਕਿਹਾ ਗਿਆ ਹੈ। ਤੂਫਾਨ ਕਾਰਨ ਲੋਕ ਦਹਿਸ਼ਤ ਵਿੱਚ ਹਨ। ਤੂਫਾਨ ਨੇ ਬੀਚ ਦੇ ਆਲੇ-ਦੁਆਲੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ।

ਇਹ ਵੀ ਪੜ੍ਹੋ : ਅਮਰੀਕਾ 'ਚ ਜਹਾਜ਼ ਹਾਦਸਾਗ੍ਰਸਤ, ਲਾਸ ਏਂਜਲਸ ਇਲਾਕੇ 'ਚ ਧੁੰਦ ਕਾਰਨ ਵਾਪਰੀ ਘਟਨਾ


Mukesh

Content Editor

Related News