ਵਿੰਸਟਨ ਚਰਚਿਲ ਦੀ ਚੋਰੀ ਹੋਈ ਤਸਵੀਰ ਦੋ ਸਾਲਾਂ ਬਾਅਦ ਇਟਲੀ ਤੋਂ ਬਰਾਮਦ

Friday, Sep 20, 2024 - 12:57 PM (IST)

ਰੋਮ (ਏਪੀ)- ਕੈਨੇਡਾ ਦੇ ਇਕ ਹੋਟਲ ਤੋਂ ਚੋਰੀ ਹੋਈ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਪੇਂਟਿੰਗ ‘ਦਿ ਰੋਰਿੰਗ ਲਾਇਨ’ ਦੋ ਸਾਲ ਦੀ ਤਲਾਸ਼ ਤੋਂ ਬਾਅਦ ਇਟਲੀ ਤੋਂ ਮਿਲੀ ਅਤੇ ਇਸ ਪੇਂਟਿੰਗ ਨੂੰ ਵੀਰਵਾਰ ਨੂੰ ਕੈਨੇਡੀਅਨ ਰਾਜਦੂਤ ਨੂੰ ਸੌਂਪ ਦਿੱਤਾ ਗਿਆ। ਕੈਨੇਡਾ ਅਤੇ ਇਟਲੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੋਮ ਵਿੱਚ ਕੈਨੇਡੀਅਨ ਦੂਤਘਰ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਇਟਲੀ ਦੀ ਅਰਧ ਸੈਨਿਕ ਪੁਲਸ ਨੇ ਚਰਚਿਲ ਦੀ ਤਸਵੀਰ ਕੈਨੇਡੀਅਨ ਰਾਜਦੂਤ ਐਲਿਜ਼ਾ ਗੋਲਡਬਰਗ ਨੂੰ ਸੌਂਪੀ। ਐਲੀਸਾ ਨੇ ਤਸਵੀਰ ਲੱਭਣ ਵਿੱਚ ਇਟਲੀ ਅਤੇ ਕੈਨੇਡਾ ਦੇ ਜਾਂਚਕਰਤਾਵਾਂ ਦੁਆਰਾ ਕੀਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਸਿੱਖਾਂ ਦੀ 10 ਸਾਲ ਦੀ ਮਿਹਨਤ ਨੂੰ ਪਿਆ ਬੂਰ, 'ਕੀਰਤਨ' ਨੂੰ ਮਿਲੀ ਮਾਨਤਾ

ਓਟਾਵਾ ਦੇ ਫੋਟੋਗ੍ਰਾਫਰ ਜੋਸੇਫ ਕਾਰਸ਼ ਨੇ ਚਰਚਿਲ ਦੀ ਇਹ ਫੋਟੋ 1941 ਵਿੱਚ ਲਈ ਸੀ, ਪਰ ਇਹ ਓਟਾਵਾ ਦੇ ਫੇਅਰਮੌਂਟ ਚੈਟੋ ਲੌਰਿਅਰ ਹੋਟਲ ਤੋਂ ਚੋਰੀ ਹੋ ਗਈ ਸੀ। ਕੈਨੇਡੀਅਨ ਪੁਲਸ ਨੇ ਦੱਸਿਆ ਕਿ 2021 ਵਿਚ ਕ੍ਰਿਸਮਿਸ ਅਤੇ 6 ਜਨਵਰੀ, 2022  ਵਿਚਕਾਰ ਕਿਸੇ ਸਮੇਂ ਹੋਟਲ ਤੋਂ ਫੋਟੋ ਚੋਰੀ ਕੀਤੀ ਗਈ ਸੀ, ਅਤੇ ਇੱਕ ਜਾਅਲੀ ਫੋਟੋ ਨਾਲ ਬਦਲ ਦਿੱਤੀ ਗਈ ਸੀ। ਪੁਲਸ ਨੇਓਂਟਾਰੀਓ ਦੇ  ਪੋਵਾਸਨ ਤੋਂ ਇੱਕ 43 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ 'ਤੇ ਪੇਂਟਿੰਗ ਚੋਰੀ ਕਰਨ ਅਤੇ ਤਸਕਰੀ ਕਰਨ ਦਾ ਦੋਸ਼ ਲਗਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News