ਆਸਟ੍ਰੀਆ ''ਚ 20 ਟਨ ਚਾਕਲੇਟ ਚੋਰੀ

11/22/2019 11:26:21 PM

ਵਿਆਨਾ - ਆਸਟ੍ਰੀਆ ਪੁਲਸ ਮਿਲਕ ਫੈਕਟਰੀ ਤੋਂ 50,000 ਯੂਰੋ ਮੁੱਲ (ਕਰੀਬ 39 ਲੱਖ ਰੁਪਏ) ਦੀ 20 ਟਨ ਚਾਕਲੇਟ ਨਾਲ ਭਰੇ ਚੋਰੀ ਹੋਏ ਟਰੱਕ ਦੀ ਭਾਲ ਕਰ ਰਹੀ ਹੈ। ਪੁਲਸ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਟਰੱਕ ਨੂੰ ਪਿਛਲੇ ਹਫਤੇ ਪੱਛਮੀ ਆਸਟ੍ਰੀਆ ਦੇ ਬਲੂਡੇਂਜ ਸ਼ਹਿਰ 'ਚ ਭਰਿਆ ਗਿਆ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਉਸ 'ਤੇ ਚੋਰੀ ਦੀ ਨੰਬਰ ਪਲੇਟ ਲੱਗੀ ਸੀ। ਚਾਲਕ, ਟਰੱਕ ਅਤੇ ਚਾਕਲੇਟ ਦੀ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਚੈੱਕ ਕੰਪਨੀ ਦੇ ਲਈ ਕੰਮ ਕਰਨ ਦਾ ਦਾਅਵਾ ਕਰਨ ਵਾਲੇ ਚਾਲਕ ਨੇ ਫਰਜ਼ੀ ਦਸਤਾਵੇਜ ਦਿਖਾ ਕੇ ਟਰੱਕ 'ਚ ਚਾਕਲੇਟ ਲੋਡ ਕਰਾਈ ਸੀ। ਪੁਲਸ ਨੇ ਦੱਸਿਆ ਕਿ ਚਾਕਲੇਟ ਦੀ ਇੰਨੀ ਵੱਡੀ ਚੋਰੀ ਦੀ ਘਟਨਾ ਇਥੇ ਬਹੁਤ ਘੱਟ ਹੀ ਹੁੰਦੀ ਹੈ।


Khushdeep Jassi

Content Editor

Related News