17 ਸਾਲ ਰਿਹਾ ਜੇਲ੍ਹ 'ਚ, ਰਿਹਾਅ ਹੋਣ 'ਤੇ ਮਿਲੇ 8 ਕਰੋੜ ਰੁਪਏ! ਜਾਣੋ ਪੂਰਾ ਮਾਮਲਾ

Sunday, Jan 15, 2023 - 03:03 PM (IST)

17 ਸਾਲ ਰਿਹਾ ਜੇਲ੍ਹ 'ਚ, ਰਿਹਾਅ ਹੋਣ 'ਤੇ ਮਿਲੇ 8 ਕਰੋੜ ਰੁਪਏ! ਜਾਣੋ ਪੂਰਾ ਮਾਮਲਾ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ 17 ਸਾਲ ਜੇਲ੍ਹ ਵਿੱਚ ਬਿਤਾਏ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ 8 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਕਿਉਂਕਿ ਜਾਂਚ ਵਿਚ ਪਤਾ ਲੱਗਾ ਕਿ ਜਿਸ ਅਪਰਾਧ ਲਈ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ, ਉਸ ਨੇ ਉਹ ਅਪਰਾਧ ਕੀਤਾ ਹੀ ਨਹੀਂ ਸੀ। ਅਪਰਾਧ ਦਾ ਦੋਸ਼ੀ ਉਸਦੀ ਦਿੱਖ ਵਰਗਾ ਸੀ। ਦਿੱਖ ਕਾਰਨ ਦੋਸ਼ੀ ਦੀ ਪਛਾਣ ਕਰਨ ਵਿੱਚ ਗ਼ਲਤੀ ਹੋ ਗਈ, ਜਿਸ ਕਾਰਨ ਬੇਕਸੂਰ ਨੂੰ ਸਜ਼ਾ ਭੁਗਤਣੀ ਪਈ। 
ਵਿਅਕਤੀ ਨੇ ਕਿਹਾ ਹੈ ਕਿ ਉਹ ਆਪਣੀ ਕਿਸਮਤ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ।

PunjabKesari

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 45 ਸਾਲਾ ਰਿਚਰਡ ਜੋਨਸ ਨੂੰ ਸਾਲ 2000 ਵਿੱਚ ਲੁੱਟ ਦੇ ਇੱਕ ਮਾਮਲੇ ਵਿੱਚ ਜੇਲ੍ਹ ਹੋਈ ਸੀ। ਪਰ ਸਾਲਾਂ ਬੱਧੀ ਪਤਾ ਨਹੀਂ ਲੱਗਾ ਕਿ ਇਹ ਲੁੱਟ ਰਿਚਰਡ ਨੇ ਨਹੀਂ ਸਗੋਂ ਉਸ ਦੇ ਦਿੱਖ ਵਾਲੇ ਵਿਅਕਤੀ ਨੇ ਕੀਤੀ ਸੀ। ਇਸ ਕਾਰਨ ਰਿਚਰਡ ਨੂੰ ਆਪਣੀ ਜ਼ਿੰਦਗੀ ਦਾ ਲਗਭਗ ਤੀਜਾ ਹਿੱਸਾ ਜੇਲ੍ਹ ਵਿੱਚ ਗੁਜ਼ਾਰਨਾ ਪਿਆ।ਹਾਲਾਂਕਿ ਜਦੋਂ ਪੀੜਤਾ ਅਤੇ ਗਵਾਹਾਂ ਨੂੰ ਰਿਚਰਡ ਦੇ ਦਿੱਖ ਵਾਲੇ ਰਿਕੀ ਅਮੋਸ ਦੀ ਤਸਵੀਰ ਦਿਖਾਈ ਗਈ ਤਾਂ ਮਾਮਲੇ ਦਾ ਖੁਲਾਸਾ ਆਇਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇੱਕ ਬੇਕਸੂਰ ਨੂੰ ਸਾਲਾਂ ਬੱਧੀ ਜੇਲ੍ਹ ਦੀਆਂ ਸਲਾਖਾਂ ਵਿੱਚ ਬੰਦ ਰਹਿਣਾ ਪਿਆ।

PunjabKesari

ਦੱਸਿਆ ਗਿਆ ਕਿ ਰਿੱਕੀ ਅਮੋਸ ਵੱਲੋਂ 1999 ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਉਸਦਾ ਚਿਹਰਾ ਰਿਚਰਡ ਵਰਗਾ ਸੀ। ਇਸ ਕਾਰਨ ਪੁਲਸ ਨੇ ਅਸਲ ਦੋਸ਼ੀ ਦੀ ਪਛਾਣ ਕਰਨ ਵਿੱਚ ਗ਼ਲਤੀ ਕੀਤੀ। ਹਾਲਾਂਕਿ ਰਿਚਰਡ ਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਆਪਣੀ ਪ੍ਰੇਮਿਕਾ ਨਾਲ ਦੂਜੀ ਜਗ੍ਹਾ 'ਤੇ ਸੀ, ਪਰ ਮੌਕੇ 'ਤੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਦੋਸ਼ੀ ਠਹਿਰਾਇਆ ਗਿਆ।ਚਸ਼ਮਦੀਦਾਂ ਨੇ ਵੀ ਰਿਚਰਡ ਨੂੰ ਪਛਾਣਨ ਵਿੱਚ ਗ਼ਲਤੀ ਕੀਤੀ ਅਤੇ ਉਸ ਨੂੰ ਲੁਟੇਰਾ ਸਮਝ ਲਿਆ। ਜੇਲ੍ਹ ਜਾਣ ਤੋਂ ਬਾਅਦ ਰਿਚਰਡ ਨੇ ਕਈ ਵਾਰ ਅਪੀਲ ਕੀਤੀ ਪਰ ਇਹ ਸਾਬਤ ਨਹੀਂ ਕਰ ਸਕਿਆ ਕਿ ਅਪਰਾਧ ਉਸ ਨੇ ਨਹੀਂ ਸਗੋਂ ਰਿਕੀ ਅਮੋਸ ਨੇ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ : 5 ਭਾਰਤੀਆਂ ਸਮੇਤ 72 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼, ਘੱਟੋ-ਘੱਟ 30 ਲੋਕਾਂ ਦੀ ਮੌਤ

ਇਸ ਤਰ੍ਹਾਂ ਸੱਚਾਈ ਆਈ ਸਾਹਮਣੇ

ਇਸ ਦੌਰਾਨ ਮਿਡਵੈਸਟ ਇਨੋਸੈਂਸ ਪ੍ਰੋਜੈਕਟ ਅਤੇ ਯੂਨੀਵਰਸਿਟੀ ਆਫ ਕੰਸਾਸ ਸਕੂਲ ਆਫ ਲਾਅ ਨੇ ਰਿਚਰਡ ਦੇ ਕੇਸ ਦੀ ਜਾਂਚ ਕੀਤੀ। ਆਪਣੀ ਜਾਂਚ ਜ਼ਰੀਏ ਉਹਨਾਂ ਨੂੰ ਪਤਾ ਲੱਗਾ ਕਿ ਰਿਚਰਡ ਦਾ ਹਮਸ਼ਕਲ ਰਿਕੀ ਵੀ ਉਸੇ ਜੇਲ੍ਹ ਵਿੱਚ ਕੈਦ ਸੀ। ਦੂਜੇ ਕੇਸ ਵਿੱਚ ਰਿੱਕੀ ਜੇਲ੍ਹ ਗਿਆ ਸੀ।ਇਹ ਪਤਾ ਲੱਗਣ ਤੋਂ ਬਾਅਦ ਲੁੱਟ ਦਾ ਸ਼ਿਕਾਰ ਹੋਏ ਅਤੇ ਚਸ਼ਮਦੀਦ ਗਵਾਹ ਰਿੱਕੀ ਅਤੇ ਅਮੋਸ ਰਿਚਰਡ ਦੇ ਆਹਮੋ-ਸਾਹਮਣੇ ਹੋ ਗਏ। ਦੋਵਾਂ ਦੀ ਦਿੱਖ ਇੰਨੀ ਮਿਲਦੀ-ਜੁਲਦੀ ਸੀ ਕਿ ਲੋਕ ਹੈਰਾਨ ਰਹਿ ਗਏ। ਇਸ ਤਰ੍ਹਾਂ ਰਿਚਰਡ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਉਸ ਨੂੰ ਬੇਕਸੂਰ ਕਰਾਰ ਦਿੱਤਾ ਗਿਆ। 2017 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਰਿਚਰਡ ਨੂੰ 8 ਕਰੋੜ ਰੁਪਏ ਮੁਆਵਜ਼ੇ ਵਜੋਂ ਦਿੱਤੇ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News