ਖੇਡ ਜਗਤ ''ਚ ਸੋਗ ਦੀ ਲਹਿਰ, ਮਾਂ ਦੇ ਸਾਹਮਣੇ ਸਟਾਰ ਖਿਡਾਰੀ ਨੂੰ ਮਾਰੀਆਂ ਗੋਲੀਆਂ

Saturday, Jan 18, 2025 - 01:59 PM (IST)

ਖੇਡ ਜਗਤ ''ਚ ਸੋਗ ਦੀ ਲਹਿਰ, ਮਾਂ ਦੇ ਸਾਹਮਣੇ ਸਟਾਰ ਖਿਡਾਰੀ ਨੂੰ ਮਾਰੀਆਂ ਗੋਲੀਆਂ

ਸਪੋਰਟਸ ਡੈਸਕ- ਅਮਰੀਕੀ ਰਾਜ ਪੈਨਸਿਲਵੇਨੀਆ ਦੇ ਸਭ ਤੋਂ ਵੱਡੇ ਸ਼ਹਿਰ ਫਿਲਾਡੇਲਫੀਆ ਵਿਚ ਸਥਿਤ ਸੈਮੂਅਲ ਫੇਲਜ਼ ਹਾਈ ਸਕੂਲ ਦੇ 17 ਸਾਲਾ ਹਾਈ ਸਕੂਲ ਬਾਸਕਟਬਾਲ ਖਿਡਾਰੀ ਨੋਹ ਸਕਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਨੋਹ ਆਪਣੀ ਮਾਂ ਨਾਲ ਸਕੂਲ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਮੰਗਲਵਾਰ 14 ਜਨਵਰੀ ਨੂੰ ਸਵੇਰੇ 7:15 ਵਜੇ ਟੈਕਨੀ ਕਰੀਕ ਪਾਰਕ ਨੇੜੇ ਵਾਪਰੀ।

ਇਹ ਵੀ ਪੜ੍ਹੋ: ਟਰੰਪ 'ਤੇ ਹਮਲੇ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਬਾਬਾ ਬਿਗਸ ਦਾ ਦਾਅਵਾ, ਆਉਣ ਵਾਲਾ ਹੈ ਭਿਆਨਕ ਭੂਚਾਲ

ਨੋਹ ਸਕਰੀ ਨੇ ਮੌਤ ਤੋਂ ਲਗਭਗ 24 ਘੰਟੇ ਪਹਿਲਾਂ ਆਪਣੀ ਇੱਕ ਰੈਪ ਵੀਡੀਓ ਜਾਰੀ ਕੀਤੀ ਸੀ। ਇਸ ਵਿੱਚ ਉਸ ਨੇ ਆਪਣੇ ਕੁਝ ਦੋਸਤਾਂ ਨਾਲ ਮਾਸਕ ਪਹਿਨੇ ਹੋਏ ਸਨ ਅਤੇ ਹੱਥਾਂ ਵਿੱਚ ਬੰਦੂਕਾਂ ਫੜੀ ਹੋਈ ਸੀ। ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੋਹ (ਸਟਾਰ ਪਲੇਅਰ) ਦੀ ਮੌਤ ਦਾ ਇਸ ਨਾਲ ਜ਼ਰੂਰ ਕੋਈ ਸਬੰਧ ਹੈ। ਦੂਜੇ ਪਾਸੇ, ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਕਈ ਰਾਉਂਡ ਫਾਇਰਿੰਗ ਦੀ ਆਵਾਜ਼ ਸੁਣੀ ਅਤੇ ਇਸ ਤੋਂ ਬਾਅਦ ਸਕਰੀ ਦੀ ਮਾਂ ਚੀਕਣ ਲੱਗ ਪਈ। ਹਾਲਾਂਕਿ, ਮਾਂ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ: ਅਹੁਦਾ ਛੱਡਣ ਤੋਂ ਪਹਿਲਾਂ ਇਸ ਮਾਮਲੇ 'ਚ ਰਿਕਾਰਡ ਬਣਾ ਗਏ ਜੋਅ ਬਾਈਡੇਨ

ਨੋਹ ਸਕਰੀ ਨੇ ਸੈਮੂਅਲ ਫੇਲਜ਼ ਹਾਈ ਸਕੂਲ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕਰੀ ਆਪਣੇ ਸਕੂਲ ਵਿੱਚ SAT ਵਿੱਚ ਸਭ ਤੋਂ ਵੱਧ ਸਕੋਰਰ ਸੀ ਅਤੇ ਮੁੰਡਿਆਂ ਦੀ ਬਾਸਕਟਬਾਲ ਟੀਮ ਦਾ ਇੱਕ ਮੁੱਖ ਖਿਡਾਰੀ ਸੀ। ਇਸ ਘਟਨਾ ਤੋਂ ਬਾਅਦ, ਹਫ਼ਤੇ ਦੇ ਬਾਕੀ ਦਿਨਾਂ ਲਈ ਸਾਰੀਆਂ ਖੇਡਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: 16 ਸਾਲ ਬਾਅਦ ਪਤੀ ਤੋਂ ਵੱਖ ਹੋਈ ਇਹ ਮਸ਼ਹੂਰ ਅਦਾਕਾਰਾ, ਫਿਲਮ ਪ੍ਰੋਡਿਊਸਰ ਤੋਂ ਲਿਆ Divorce

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


 


author

cherry

Content Editor

Related News