ਕੈਮਰੂਨ ’ਚ ਸਟੇਡੀਅਮ ਦੇ ਬਾਹਰ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ, ਕਈ ਜ਼ਖ਼ਮੀ

Tuesday, Jan 25, 2022 - 09:35 AM (IST)

ਕੈਮਰੂਨ ’ਚ ਸਟੇਡੀਅਮ ਦੇ ਬਾਹਰ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਯਾਉਂਦੇ (ਵਾਰਤਾ): ਕੈਮਰੂਨ ਵਿਚ ਇਕ ਸਟੇਡੀਅਮ ਦੇ ਬਾਹਰ ਭੱਜ-ਦੌੜ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਨੂੰ ਵਾਪਰਿਆ। ਇਸ ਹਾਦਸੇ ਦੇ ਸਮੇਂ ਇਹ ਲੋਕ ਸਟੇਡੀਅਮ ਵਿਚ ਚੱਲ ਰਹੇ ਅਫਰੀਕਾ ਕੱਪ ਆਫ ਨੇਸ਼ਨਜ਼ ਨੂੰ ਦੇਖਣ ਲਈ ਸਟੇਡੀਅਮ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਕੈਮਰੂਨ ਦੇ ਕੇਂਦਰੀ ਸੂਬੇ ਦੇ ਗਵਰਨਰ ਨਸੇਰੀ ਪਾਲ ਬਿਆ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫੁੱਟਬਾਲ ਪ੍ਰਸ਼ੰਸਕ ਸਟੇਡੀਅਮ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਦਸੇ ਦੇ ਸਮੇਂ ਸਟੇਡੀਅਮ ਵਿਚ ਕੈਮਰੂਨ ਅਤੇ ਕੋਮੋਰੋਸ ਵਿਚਾਲੇ ਅਹਿਮ ਨਾਕਆਊਟ ਮੈਚ ਖੇਡਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਰਾਜਧਾਨੀ ਯਾਉਂਦੇੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: WHO ਮੁਖੀ ਦਾ ਵੱਡਾ ਬਿਆਨ, ਦੱਸਿਆ 2022 'ਚ ਕਿਵੇਂ ਪਾ ਸਕਦੇ ਹਾਂ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ

ਅਧਿਕਾਰੀਆਂ ਨੂੰ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਇਮੈਨੁਅਲ ਨੋਜੋਮੋ ਨਾਂ ਦੇ ਇਕ ਚਸ਼ਮਦੀਦ ਦੇ ਮੁਤਾਬਕ ਹਾਦਸੇ ਦੇ ਸਮੇਂ ਸਟੇਡੀਅਮ ਦੇ ਪ੍ਰਵੇਸ਼ ਦੁਆਰ ’ਤੇ 1000 ਤੋਂ ਜ਼ਿਆਦਾ ਲੋਕ ਇਕੱਠੇ ਹੋਏ ਸਨ ਅਤੇ ਉਹ ਸਟੇਡੀਅਮ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ, ‘ਹਰ ਕੋਈ ਬੇਚੈਨ ਸੀ ਅਤੇ ਮੈਚ ਦੇਖਣ ਲਈ ਸਟੇਡੀਅਮ ਵਿਚ ਦਾਖ਼ਲ ਹੋਣਾ ਚਾਹੁੰਦਾ ਸੀ। ਲੋਕਾਂ ਨੇ ਸੁਰੱਖਿਆ ਘੇਰਾ ਤੋੜ ਦਿੱਤਾ ਅਤੇ ਇਸ ਤੋਂ ਬਾਅਦ ਭਗਦੜ ਮੱਚ ਗਈ।’ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਕੁਝ ਬੱਚਿਆਂ ਅਤੇ ਔਰਤਾਂ ਦੀ ਜਾਂ ਤਾਂ ਮੌਤ ਹੋ ਗਈ ਜਾਂ ਜ਼ਖ਼ਮੀ ਹੋ ਗਏ। ਸਟੇਡੀਅਮ ਵਿਚ 60,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਪਰ ਕੋਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਸਟੇਡੀਅਮ ਦੀ ਸਮਰੱਥਾ ਦੇ ਸਿਰਫ਼ 80 ਫ਼ੀਸਦੀ ਲੋਕਾਂ ਨਾਲ ਹੀ ਮੈਚ ਸੰਚਾਲਿਤ ਕਰਨ ਦੀ ਇਜਾਜ਼ਤ ਸੀ।

ਇਹ ਵੀ ਪੜ੍ਹੋ: ਨਿਊਯਾਰਕ ਪੁਲਸ ਵਿਭਾਗ ’ਚ ਭਾਰਤੀ ਮੂਲ ਦੇ ਇਸ ਅਧਿਕਾਰੀ ਦੀਆਂ ਹੋ ਰਹੀਆਂ ਤਾਰੀਫ਼ਾਂ


author

cherry

Content Editor

Related News