ਸਿਡਨੀ ਦੇ ਹੋਟਲ ''ਚ ਗੈਸ ਲੀਕ ਕਾਰਨ ਮਚੀ ਹਫੜਾ-ਦਫੜੀ

09/19/2018 8:44:35 PM

ਸਿਡਨੀ— ਆਸਟ੍ਰੇਲੀਆ ਦੇ ਇਕ ਲਗਜ਼ਰੀ ਹੋਟਲ 'ਚ ਗੈਸ ਲੀਕ ਕਾਰਨ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ 6 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਦਕਿ 24 ਹੋਰ ਲੋਕਾਂ ਦਾ ਇਲਾਜ ਘਟਾਨ ਵਾਲੀ ਥਾਂ 'ਤੇ ਕੀਤਾ ਗਿਆ। ਹਸਪਤਾਲ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ੁਰੂਆਤੀ ਹਫੜਾ-ਦਫੜੀ ਤੋਂ ਬਾਅਦ, ਅਧਿਕਾਰੀ ਨੇ ਕਿਹਾ ਕਿ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਉਨ੍ਹਾਂ ਦੀ ਹਾਲਤ ਸਥਿਰ ਹੈ।

PunjabKesari

ਨਿਊ ਸਾਊਥ ਵੇਲਸ ਸਟੇਟ ਐਂਬੂਲੈਂਸ ਦੇ ਬੁਲਾਰੇ ਨੇ ਪੱਤਰਕਾਰ ਏਜੰਸੀ ਸਿਨਹੂਆ ਨੂੰ ਦੱਸਿਆ ਕਿ ਪੁਲਮੈਨ ਸਿਡਨੀ ਪਾਰਕ ਹੋਟਲ ਦੇ ਮਹਿਮਾਨਾਂ ਦਾ 'ਅੱਖਾਂ 'ਚ ਜਲਨ ਤੇ ਸਾਹ ਦੀ ਸਮੱਸਿਆ' ਦਾ ਇਲਾਜ ਕਰਵਾਇਆ ਗਿਆ। ਬੁਲਾਰੇ ਨੇ ਦੱਸਿਆ ਕਿ ਤੇਜ਼ ਬਦਬੂ ਮਹਿਸੂਸ ਹੋਣ ਤੋਂ ਬਾਅਦ ਸਵੇਰੇ 9 ਵਜੇ ਦੇ ਨੇੜੇ ਇਮਾਰਤ ਦੀ 20ਵੀਂ, 21ਵੀਂ ਤੇ 22ਵੀਂ ਮੰਜ਼ਿਲ 'ਤੇ ਹੋਈ ਘਟਨਾ ਦੇ ਕਾਰਨ ਚਾਰ ਫਾਇਰਬ੍ਰਿਗੇਡ ਦੀਆਂ ਗੱਡੀਆਂ ਤੇ 10 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਿਸੇ ਪੂਲ 'ਚ ਕੋਈ ਕੰਮ ਚੱਲ ਰਿਹਾ ਸੀ ਤੇ ਉਥੇ ਗੈਸ ਮਿਸ਼ਰਣ ਦੇਖਿਆ ਗਿਆ। ਗੈਸ ਤੋਂ ਬਾਅਦ ਉੱਠਿਆ ਧੂੰਆਂ ਪੂਰੀ ਇਮਾਰਤ 'ਚ ਫੈਲ ਗਿਆ। ਗੈਸਾਂ ਦੇ ਮਿਸ਼ਰਣ 'ਚ ਕਲੋਰੀਨ ਤੇ ਹਾਈਡ੍ਰੋਕਲੋਰਾਈਡ ਐਸਿਡ ਦੱਸੇ ਜਾ ਰਹੇ ਹਨ।


Related News