ਅਮਰੀਕਾ ਦੀ ਸੰਘੀ ਸਰਕਟ ਕੋਰਟ 'ਚ ਪਹਿਲੇ ਭਾਰਤੀ ਅਮਰੀਕੀ ਜੱਜ ਬਣੇ ਸ਼੍ਰੀਨਿਵਾਸਨ

02/19/2020 9:27:23 AM

ਵਾਸ਼ਿੰਗਟਨ, ਡੀ.ਸੀ., ( ਰਾਜ ਗੋਗਨਾ )-  ਸ਼੍ਰੀਕਾਂਤ ਸ਼੍ਰੀਨਿਵਾਸਨ ਅਮਰੀਕਾ ਦੀ ਸੰਘੀ ਸਰਕਟ ਅਦਾਲਤ ਦੀ ਅਗਵਾਈ ਕਰਨ ਵਾਲੇ ਭਾਰਤੀ ਅਤੇ ਦੱਖਣੀ ਏਸ਼ੀਆਈ ਮੂਲ ਦੇ ਪਹਿਲੇ ਜੱਜ ਬਣੇ ਹਨ। ਚੰਡੀਗੜ੍ਹ 'ਚ ਜੰਮੇ ਅਤੇ ਕੰਨਸਾਸ ਵਿੱਚ ਪਲੇ ਸ਼੍ਰੀਨਿਵਾਸਨ ਨੂੰ 'ਅਮਰੀਕੀ ਕੋਰਟ ਆਫ਼ ਅਪੀਲਜ਼' ਦੇ ਚੀਫ਼ ਜੱਜ ਦਾ ਅਹੁਦਾ ਮਿਲਿਆ ਹੈ, ਜਿਸ ਨੂੰ ਮੈਰੀਕ ਗਾਰਲੈਂਡ ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਸ਼ਕਤੀਸ਼ਾਲੀ ਅਦਾਲਤ ਮੰਨਿਆ ਜਾਂਦਾ ਹੈ ।
ਸ਼੍ਰੀਨਿਵਾਸਨ ਸਾਬਕਾ ਰਾਸ਼ਟਰਪਤੀ ਓਬਾਮਾ ਵੱਲੋਂ ਨਿਯੁਕਤ ਹਨ ਜੋ ਪਹਿਲਾਂ ਹੀ ਸੁਪਰੀਮ ਕੋਰਟ ਦੀ ਸੀਟ ਲਈ ਵਿਚਾਰੇ ਜਾ ਚੁੱਕੇ ਹਨ। ਰਾਸ਼ਟਰਪਤੀ ਓਬਾਮਾ ਨੇ ਸ਼੍ਰੀਨਿਵਾਸਨ ਨੂੰ ਇਕ “ਟ੍ਰੈਬਲੇਜ਼ਰ” ਦੱਸਿਆ ਅਤੇ ਉਨ੍ਹਾਂ ਨੂੰ ਜੂਨ 2012 ਵਿੱਚ ਵਾਸ਼ਿੰਗਟਨ ਡੀ. ਸੀ. ਸਰਕਟ ਉੱਤੇ ਜੱਜ ਵਜੋਂ ਨਾਮਜ਼ਦ ਕੀਤਾ ਸੀ। ਅਗਲੇ ਸਾਲ ਮਈ ਵਿੱਚ ਸੈਨੇਟ ਵੱਲੋਂ 97-0 ਦੇ ਵੋਟ ਨਾਲ ਸਰਬਸੰਮਤੀ ਨਾਲ ਪੁਸ਼ਟੀ ਕੀਤੀ ਗਈ ਸੀ। ਸ਼੍ਰੀਨਿਵਾਸਨ ਸੰਨ 2013 ਤੋਂ ਫੈਡਰਲ ਅਪੀਲ ਕੋਰਟ ਵਿੱਚ ਜੱਜ ਵਜੋਂ ਸੇਵਾ ਨਿਭਾਅ ਰਹੇ ਹਨ ਤੇ ਅਜਿਹਾ ਕਰਨ ਵਾਲੇ ਉਹ ਹੁਣ ਤੱਕ ਦੇ ਅਮਰੀਕਾ 'ਚ ਇਕਲੌਤੇ ਭਾਰਤੀ ਹੈ।
ਡੀ. ਸੀ. ਕੋਰਟ ਆਫ਼ ਅਪੀਲਜ਼ ਵਿਖੇ ਉਨ੍ਹਾਂ ਨੂੰ ਜੱਜ ਬਣਾਇਆ ਜਾ ਰਿਹਾ ਹੈ। ਜਨਵਰੀ 2017 ਵਿਚ ਰਾਸ਼ਟਰਪਤੀ ਟਰੰਪ ਵਲੋਂ ਥਾਪੇ ਗਏ ਫੈਡਰਲ ਕਮਿਸ਼ਨ (ਐੱਫ. ਸੀ. ਸੀ.) ਦੇ ਚੇਅਰਮੈਨ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਭਾਰਤੀ-ਅਮਰੀਕੀ ਅਜੀਤ ਪਾਈ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ । ਸ਼੍ਰੀਨਿਵਾਸਨ ਨੂੰ ਇਕ ਪ੍ਰਭਾਵਸ਼ਾਲੀ ਸ਼ਖਸੀਅਤ ਅਤੇ 'ਧਰਤੀ ਤੋਂ ਹੇਠਾਂ ਧਰਤੀ' ਦੇ ਵਿਹਾਰ ਨਾਲ ਨਿਵਾਜਿਆ ਗਿਆ ਹੈ।

ਅਕਤੂਬਰ 2013 ਵਿਚ ਉਨ੍ਹਾਂ ਨੇ ਜਦ ਫੈਡਰਲ ਅਪੀਲ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ ਸੀ ਤÎ ਚੌਥੇ ਸਰਕਟ ਦੇ ਜੱਜ ਜੇ. ਹਾਰਵੀ ਵਿਲਕਿਨਸਨ ਨੇ ਵੀ ਉਨ੍ਹਾਂ ਦੀ ਸਿਫਤ ਕੀਤੀ ਸੀ। ਭਾਰਤੀ ਅਮਰੀਕੀ ਜੱਜ  ਸ਼੍ਰੀਨਿਵਾਸਨ ਓਬਾਮਾ ਦੀ ਯੂ .ਐੱਸ. ਸੁਪਰੀਮ ਕੋਰਟ ਦੇ ਜਸਟਿਸ ਨਾਮਜ਼ਦ ਹਨ। ਸਮਾਰੋਹ ਵਿਚ ਸ਼੍ਰੀਨਿਵਾਸਨ ਨੇ ਆਪਣੀ ਮਾਤਾ ਸ੍ਰੀਮਤੀ ਸਰੋਜਾ ਸ੍ਰੀਨਿਵਾਸਨ ਵਲੋਂ ਦਿੱਤੀ ਪਵਿੱਤਰ ਭਗਵਤ ਗੀਤਾ ਦੀ ਸਹੁੰ ਚੁੱਕੀ। ਸਮਾਗਮ ਵਿਚ ਇਕ ਸਰਬੋਤਮ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀਨਿਵਾਸਨ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੱਤਾ।  ਉਨ੍ਹਾਂ ਕਿਹਾ,''ਮੈਨੂੰ ਇਸ ਤਰ੍ਹਾਂ ਦਾ ਮੌਕਾ ਮੇਰੇ ਮਾਪਿਆਂ ਵਲੋਂ ਲੰਮੇ ਸਮੇਂ ਪਹਿਲਾਂ ਲਏ ਫੈਸਲਿਆਂ ਕਾਰਨ ਮਿਲਿਆ। ਮੇਰੇ ਸਵਰਗਵਾਸੀ ਪਿਤਾ (ਤਿਰੁਣਾਨਕੋਵਿਲ ਪਦਮਨਾਭਨ ਸ਼੍ਰੀਨਿਵਾਸਨ) ਭਾਰਤ ਤੋਂ ਆਏ ਸਨ।  ਉਹ ਸਾਨੂੰ ਇਸ ਪ੍ਰਵਾਸੀ ਸੁਪਨੇ ਦੀ ਭਾਲ ਵਿੱਚ ਲਿਆਏ।.. ਉਨ੍ਹਾਂ ਦੀਆਂ ਉਮੀਦਾਂ ਸਾਕਾਰ ਹੋ ਗਈਆਂ ਹਨ।'' ਸ਼੍ਰੀਨਿਵਾਸਨ ਨੇ ਪੁਸ਼ਟੀ ਕੀਤੀ ਕਿ ਅਧਿਕਾਰਤ ਤੌਰ 'ਤੇ ਉਹ ਹੁਣ ਸਭ ਤੋਂ ਵੱਡੀ ਕਾਨੂੰਨੀ ਅਦਾਲਤ ਦਾ ਹਿੱਸਾ ਬਣ ਗਏ ਹਨ। ਉਨ੍ਹਾਂ ਆਪਣੇ ਪਰਿਵਾਰ ਦਾ ਧੰਨਵਾਦ ਕੀਤਾ, ਜਿਸ ਨੇ ਹਰ ਕਦਮ 'ਤੇ ਉਨ੍ਹਾਂ ਦਾ ਸਾਥ ਦਿੱਤਾ।


Related News