ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਅਮਰੀਕੀ ਸ਼ਹਿਰ ਮੈਮਫਿਸ ''ਚ ‘ਦਿ ਐਮੀਸਰੀ ਆਫ ਪੀਸ’ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

Thursday, Dec 01, 2022 - 12:17 PM (IST)

ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਅਮਰੀਕੀ ਸ਼ਹਿਰ ਮੈਮਫਿਸ ''ਚ ‘ਦਿ ਐਮੀਸਰੀ ਆਫ ਪੀਸ’ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਵਾਸ਼ਿੰਗਟਨ (ਭਾਸ਼ਾ)- ਭਾਰਤੀ ਅਧਿਆਤਮਕ ਨੇਤਾ ਅਤੇ ਵਿਸ਼ਵ ਪੱਧਰ 'ਤੇ ਮਨੁੱਖਤਾ ਦੀ ਵਕਾਲਤ ਕਰਨ ਵਾਲੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਅਮਰੀਕਾ ਦੇ ਸ਼ਹਿਰ ਮੈਮਫਿਸ ਵਿੱਚ ਨੈਸ਼ਨਲ ਸਿਵਲ ਰਾਈਟਸ ਮਿਊਜ਼ੀਅਮ ਵੱਲੋਂ ਵੱਕਾਰੀ ‘ਦਿ ਐਮੀਸਰੀ ਆਫ ਪੀਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰਵੀ ਸ਼ੰਕਰ (66) ਨੂੰ ਉਨ੍ਹਾਂ ਦੇ ਪੈਰੋਕਾਰ ਸ਼੍ਰੀ ਸ਼੍ਰੀ ਅਤੇ ਗੁਰੂਦੇਵ ਵਰਗੇ ਸਤਿਕਾਰਯੋਗ ਸ਼ਬਦਾਂ ਨਾਲ ਸੰਬੋਧਿਤ ਕਰਦੇ ਹਨ। ਸ਼੍ਰੀ ਸ਼੍ਰੀ ਰਵੀਸ਼ੰਕਰ ਗੈਰ ਸਰਕਾਰੀ ਸੰਗਠਨ 'ਆਰਟ ਆਫ ਲਿਵਿੰਗ' ਦੇ ਸੰਸਥਾਪਕ ਹਨ।

ਇਹ ਸੰਸਥਾ ਸਾਹ ਲੈਣ ਦੀਆਂ ਤਕਨੀਕਾਂ 'ਤੇ ਆਧਾਰਿਤ ਕਈ ਤਣਾਅ-ਰਹਿਤ ਅਤੇ ਆਤਮ-ਵਿਕਾਸ ਪ੍ਰੋਗਰਾਮ, ਧਿਆਨ ਅਤੇ ਯੋਗਾ ਦੀ ਸਿਖਲਾਈ ਦੀ ਪੇਸ਼ਕਸ਼ ਕਰਦੀ ਹੈ। ਸ਼੍ਰੀ ਸ਼੍ਰੀ ਆਪਣੇ "ਆਈ ਸਟੈਂਡ ਫਾਰ ਪੀਸ" ਦੌਰੇ ਦੇ ਹਿੱਸੇ ਵਜੋਂ ਸੋਮਵਾਰ ਨੂੰ ਮੈਮਫਿਸ ਪਹੁੰਚੇ। ਨੈਸ਼ਨਲ ਸਿਵਲ ਰਾਈਟਸ ਮਿਊਜ਼ੀਅਮ 'ਚ ਬੋਰਡ ਦੀ ਡਾਇਰੈਕਟਰ ਸ਼ੈਲਾ ਕਰਕੇਰਾ ਨੇ ਬੁੱਧਵਾਰ ਨੂੰ ਕਿਹਾ, ''ਨੈਸ਼ਨਲ ਸਿਵਲ ਰਾਈਟਸ ਮਿਊਜ਼ੀਅਮ ਦੀ ਤਰਫੋਂ, ਸਾਨੂੰ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ 'ਦਿ ਐਮੀਸਰੀ ਆਫ ਪੀਸ' ਐਵਾਰਡ ਪ੍ਰਦਾਨ ਕਰਨ ਦਾ ਸਨਮਾਨ ਮਿਲਿਆ ਹੈ।' ਪੁਰਸਕਾਰ ਦਿੰਦੇ ਸਮੇਂ ਕਰਕੇਰਾ ਦੇ ਨਾਲ ਨੈਸ਼ਨਲ ਸਿਵਲ ਰਾਈਟਸ ਮਿਊਜ਼ੀਅਮ ਵਿਚ ਬੋਰਡ ਦੇ ਚੇਅਰਮੈਨ ਹਰਬ ਹਿਲੀਅਰਡ ਵੀ ਸ਼ਾਮਲ ਸਨ।


author

cherry

Content Editor

Related News