ਸ਼੍ਰੀਲੰਕਾ ਦੀ ਅਰਥਵਿਵਸਥਾ ਤੀਸਰੀ ਤਿਮਾਹੀ ''ਚ 1.5 ਫੀਸਦੀ ਘਟੀ
Thursday, Dec 16, 2021 - 11:49 PM (IST)
ਕੋਲੰਬੋ-ਸ਼੍ਰੀਲੰਕਾ ਦੇ ਅੰਕੜਾ ਦਫ਼ਤਰ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਚੱਲਦੇ ਲਾਏ ਗਏ ਲਾਕਡਾਊਨ ਅਤੇ ਆਯਾਤ ਪਾਬੰਦੀਆਂ ਦੇ ਕਾਰਨ ਉਸ ਦੀ ਅਰਥਵਿਵਸਥਾ 'ਚ ਇਸ ਸਾਲ ਦੀ ਤੀਸਰੀ ਤਿਮਾਹੀ ਦੌਰਾਨ 1.5 ਫੀਸਦੀ ਦੀ ਕਮੀ ਹੋਣ ਦਾ ਅਨੁਮਾਨ ਹੈ। ਜਨਗਣਨਾ ਅਤੇ ਅੰਕੜਾ ਵਿਭਾਗ (ਸੀ.ਡੀ.ਐੱਸ.) ਨੇ ਇਕ ਬਿਆਨ 'ਚ ਕਿਹਾ ਕਿ ਜੁਲਈ ਤੋਂ ਸਤੰਬਰ, 2021 ਤਿਮਾਹੀ ਦੌਰਾਨ ਆਰਥਿਕ ਵਾਧਾ ਦਰ ਦੇ ਨਕਾਰਾਤਮਕ 1.5 ਫੀਸਦੀ ਰਹਿਣਾ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਕੋਵਿਡ ਦੀ ਲਪੇਟ 'ਚ ਆ ਸਕਦੇ ਹਨ ਜਾਨਵਰ ਪਰ ਇਨ੍ਹਾਂ ਰਾਹੀਂ ਮਨੁੱਖਾਂ 'ਚ ਇਨਫੈਕਸ਼ਨ ਫੈਲਣ ਦਾ ਖਤਰਾ ਘੱਟ : ਅਧਿਐਨ
ਬਿਆਨ ਮੁਤਾਬਕ ਸਥਿਰ ਕੀਮਤਾਂ (2010) 'ਤੇ ਜੀ.ਡੀ.ਪੀ. 2021 ਦੀ ਤੀਸਰੀ ਤਿਮਾਹੀ ਦੌਰਾਨ 2,49,748.9 ਕਰੋੜ ਰੁਪਏ ਘੱਟ ਗਈ, ਜੋ ਪਿਛਲੇ ਸਾਲ ਦੀ ਸਮਾਨ ਮਿਆਦ 'ਚ 2,53,649 ਕਰੋੜ ਰੁਪਏ ਸੀ। ਅੰਕੜਿਆਂ ਮੁਤਾਬਕ ਮੌਜੂਦਾ ਕੀਮਤਾਂ 'ਤੇ ਸਕਲ ਘਰੇਲੂ ਉਤਪਾਦ 'ਚ 2021 ਦੀ ਤੀਸਰੀ ਤਿਮਾਹੀ ਦੌਰਾਨ 411,32,95.5 ਕਰੋੜ ਰੁਪਏ ਦਾ ਵਾਧਾ ਹੋਇਆ, ਜੋ 2020 ਦੀ ਸਮਾਨ ਮਿਆਦ 'ਚ 40,87.14.8 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਕੋਵਿਡ-19 ਦੀ 'ਓਰਲ' ਖੁਰਾਕ ਵਾਲੇ ਨਵੇਂ ਟੀਕੇ ਦਾ ਦੱਖਣੀ ਅਫਰੀਕਾ 'ਚ ਪ੍ਰੀਖਣ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।