ਸ਼੍ਰੀਲੰਕਾ ''ਚ 16 ਨਵੰਬਰ ਨੂੰ ਹੋਣਗੀਆਂ ਰਾਸ਼ਟਰਪਤੀ ਚੋਣਾਂ

Wednesday, Sep 18, 2019 - 11:26 PM (IST)

ਸ਼੍ਰੀਲੰਕਾ ''ਚ 16 ਨਵੰਬਰ ਨੂੰ ਹੋਣਗੀਆਂ ਰਾਸ਼ਟਰਪਤੀ ਚੋਣਾਂ

ਕੋਲੰਬੋ - ਸ਼੍ਰੀਲੰਕਾਈ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੇਸ਼ 'ਚ 16 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਕਰਾਈਆਂ ਜਾਣਗੀਆਂ। ਰਾਸ਼ਟਰੀ ਚੋਣ ਕਮਿਸ਼ਨ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 7 ਅਕਤੂਬਰ ਤੋਂ ਦਾਖਿਲ ਕੀਤੇ ਜਾਣਗੇ। ਦੇਸ਼ 'ਚ ਕਰੀਬ 1 ਕਰੋੜ 59 ਲੱਖ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਯੋਗ ਹਨ। ਸੰਵਿਧਾਨ ਮੁਤਾਬਕ, ਮੌਜੂਦਾ ਰਾਸ਼ਟਰਪਤੀ ਦਾ ਕਾਰਜਕਾਲ ਖਤਮ ਹੋਣ ਤੋਂ ਕਰੀਬ ਇਕ ਮਹੀਨੇ ਪਹਿਲਾਂ ਹਰ ਹਾਸਤ 'ਚ ਵੋਟਿੰਗ ਕਰਾਈ ਜਾਣੀ ਚਾਹੀਦੀ ਹੈ। ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੈਨਾ ਦਾ 5 ਸਾਲ ਦਾ ਕਾਰਜਕਾਲ 8 ਜਨਵਰੀ 2020 ਨੂੰ ਖਤਮ ਹੋ ਜਾਵੇਗਾ।


author

Khushdeep Jassi

Content Editor

Related News