ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕੇਸ਼ ਨੇ ਮਨੁੱਖੀ ਅਧਿਕਾਰਾਂ ''ਚ ਸੁਧਾਰ ਦਾ ਲਿਆ ਸੰਕਲਪ
Wednesday, Jan 19, 2022 - 01:27 AM (IST)

ਕੋਲੰਬੋ- ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਮੰਗਲਵਾਰ ਨੂੰ ਕਿਹਾ ਕਿ ਸ਼੍ਰੀਲੰਕਾ ਨੂੰ ਆਪਣੀ ਮਨੁੱਖੀ ਅਧਿਕਾਰ ਨੀਤੀਆਂ 'ਤੇ ਅੰਤਰਰਾਸ਼ਟਰੀ ਸਮੂਹ ਦੀਆਂ 'ਗਲਤਫਹਿਮੀਆਂ ਨੂੰ ਦੂਰ ਕਰਨ' ਦੀ ਲੋੜ ਹੈ ਕਿਉਂਕਿ ਉਨ੍ਹਾਂ ਨੇ ਲਿੱਟੇ ਦੇ ਨਾਲ ਤਿੰਨ ਦਹਾਕੇ ਲੰਬੇ ਚਲੇ ਘਰੇਲੂ ਯੁੱਧ 'ਚ ਲਾਪਤਾ ਲੋਕਾਂ ਲਈ 'ਇਨਸਾਫ਼' ਦਾ ਵਾਅਦਾ ਕੀਤਾ ਸੀ। ਰਾਸ਼ਟਰਪਤੀ ਰਾਜਪਕਸ਼ੇ ਨੇ ਸੰਸਦ ਦੇ ਇਕ ਨਵੇਂ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਨਸਲਵਾਦ ਨੂੰ ਖਾਰਿਜ ਕਰਦੇ ਹਾਂ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਵਿਖੇ ਕਾਰ ’ਚੋਂ 1 ਕਰੋੜ 12 ਲੱਖ ਦੀ ਨਕਦੀ ਬਰਾਮਦ
ਮੌਜੂਦਾ ਸਰਕਾਰ ਇਸ ਦੇਸ਼ 'ਚ ਹਰੇਕ ਨਾਗਰਿਕ ਦੀ ਗਰੀਮਾ ਅਤੇ ਅਧਿਕਾਰੀਆਂ ਦੀ ਰੱਖਿਆ ਇਕ ਸਮਾਨ ਤਰੀਕੇ ਨਾਲ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਮੈਂ ਉਨ੍ਹਾਂ ਰਾਜਨੇਤਾਵਾਂ ਨੂੰ ਅਪੀਲ ਕਰਦਾ ਹਾਂ ਕਿ ਜੋ ਤੰਗ ਸਿਆਸੀ ਲਾਭ ਲਈ ਲੋਕਾਂ ਨੂੰ ਇਕ-ਦੂਜੇ ਵਿਰੁੱਧ ਭੜਕਾਉਂਦੇ ਰਹਿੰਦੇ ਹਨ, ਉਹ ਅਜਿਹਾ ਕਰਨਾ ਬੰਦ ਕਰਨ। ਦੇਸ਼ 'ਚ ਮਨੁੱਖੀ ਅਧਿਕਾਰ ਦੇ ਮੁੱਦਿਆਂ 'ਤੇ ਗੱਲ ਕਰਦੇ ਹੋਏ ਰਾਜਪਕਸ਼ੇ ਨੇ ਕਿਹਾ ਕਿ ਉਹ ਇਸ 'ਤੇ ਅੰਤਰਰਾਸ਼ਟਰੀ ਸਮੂਹ ਤੋਂ ਸੁਝਾਅ ਲੈਣ ਨੂੰ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਮਨੁੱਖੀ ਅਧਿਕਾਰਾਂ ਦਾ ਬਾਰੇ 'ਚ ਅਤੀਤ 'ਚ ਅੰਤਰਰਾਸ਼ਟਰੀ ਸਮੂਹ 'ਚ ਫੈਲੀਆਂ ਗਲਤ ਧਾਰਨਾਵਾਂ ਨੂੰ ਦਰ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ
ਉਨ੍ਹਾਂ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਨਾਲ ਕਹਿੰਦਾ ਹਾਂ ਕਿ ਮੇਰੇ ਕਾਰਜਕਾਲ ਦੌਰਾਨ, ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਮਰਥਨ ਨਹੀਂ ਕੀਤਾ। ਅਸੀਂ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਕਿਸੇ ਵੀ ਕਾਰਵਾਈ ਲਈ ਥਾਂ ਨਹੀਂ ਛੱਡਾਂਗੇ। ਅਸੀਂ ਇਸ ਤਰ੍ਹਾਂ ਦੇ ਕੰਮਾਂ ਦੀ ਨਿੰਦਾ ਕਰਦੇ ਹਾਂ। ਸ਼੍ਰੀਲੰਕਾ ਸਰਕਾਰ ਦੇ ਅੰਕੜਿਆਂ ਮੁਤਾਬਕ, ਉੱਤਰ ਅਤੇ ਪੂਰਬ 'ਚ ਸ਼੍ਰੀਲੰਕਾਈ ਤਮਿਲਾਂ ਨਾਲ ਤਿੰਨ ਦਹਾਕਿਆਂ ਦੀਆਂ ਲੜਾਈਆਂ ਸਮੇਤ ਵੱਖ-ਵੱਖ ਸੰਘਰਸ਼ਾਂ 'ਚ 20,000 ਤੋਂ ਜ਼ਿਆਦਾ ਲੋਕ ਲਾਪਤਾ ਹੋਏ ਅਤੇ ਇਨ੍ਹਾਂ 'ਚੋਂ ਘਟੋ-ਘੱਟ 10,000 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ : ਵੈਟੀਕਨ ਦੇ ਵਿਦੇਸ਼ ਮੰਤਰੀ ਤੇ ਉਨ੍ਹਾਂ ਦੇ ਜੂਨੀਅਰ ਹੋਏ ਕੋਰੋਨਾ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।