ਸ਼੍ਰੀਲੰਕਾਈ ਜਲ ਸੈਨਾ ਨੇ 240 ਕਿਲੋ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਨਾਲ 7 ਵਿਦੇਸ਼ੀ ਕੀਤੇ ਗ੍ਰਿਫ਼ਤਾਰ

Monday, May 09, 2022 - 04:34 PM (IST)

ਸ਼੍ਰੀਲੰਕਾਈ ਜਲ ਸੈਨਾ ਨੇ 240 ਕਿਲੋ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਨਾਲ 7 ਵਿਦੇਸ਼ੀ ਕੀਤੇ ਗ੍ਰਿਫ਼ਤਾਰ

ਕੋਲੰਬੋ- ਸ਼੍ਰੀਲੰਕਾ ਦੀ ਜਲ ਸੈਨਾ ਨੇ ਐਤਵਾਰ ਨੂੰ ਸ਼੍ਰੀਲੰਕਾ ਦੇ 630 ਸਮੁੰਦਰੀ ਮੀਲ ਦੇ ਦੱਖਣ 'ਚ ਇਕ ਜਹਾਜ਼ ਤੋਂ 240 ਕਿਲੋਗ੍ਰਾਮ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। ਸ਼੍ਰੀਲੰਕਾ ਦੀ ਜਲ ਸੈਨਾ ਨੇ ਦੱਸਿਆ ਕਿ ਨੇਵੀ ਨੇ ਹਾਲ ਹੀ 'ਚ ਪੁਲਸ ਨਾਰਕੋਟਿਕਸ ਬਿਊਰੋ ਦੇ ਸਹਿਯੋਗ ਨਾਲ ਚਲਾਈ ਗਈ ਮੁਹਿੰਮ ਦੇ ਦੌਰਾਨ 7 ਵਿਦੇਸ਼ੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਜਲ ਸੈਨਾ ਦੇ ਮੁਤਾਬਕ ਜ਼ਬਤ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 4.8 ਅਰਬ ਸ਼੍ਰੀਲੰਕਾਈ ਰੁਪਏ (1.35 ਕਰੋੜ ਅਮਰੀਕੀ ਡਾਲਰ) ਹੈ। ਸ਼੍ਰੀਲੰਕਾਈ ਜਲ ਸੈਨਾ ਦੇ ਮੁਤਾਬਕ ਵਿਦੇਸ਼ੀ ਜਹਾਜ਼ 'ਚ ਉਨ੍ਹਾਂ ਨੇ ਲਗਭਗ 240 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਜਹਾਜ਼ 'ਚ 7 ਵਿਦੇਸ਼ੀ ਨਾਗਰਿਕ ਸਵਾਰ ਸਨ ਜੋ ਤਸਕਰੀ 'ਚ ਸ਼ਾਮਲ ਸਨ। ਡੇਲੀ ਮਿਰਰ ਦੀ ਰਿਪੋਰਟ ਦੇ ਮੁਤਾਬਾਕ ਨਸ਼ੀਲੇ ਪਦਾਰਥਾਂ ਦੇ ਹੈਰੋਇਨ ਹੋਣ ਦਾ ਸ਼ੱਕ ਹੈ। ਨਸ਼ੀਲੇ ਪਦਾਰਥ 220 ਪੈਕੇਡ 'ਚ ਪਾਏ ਗਏ, ਜਿਨ੍ਹਾਂ ਨੂੰ 8 ਬੋਰੀਆਂ 'ਚ ਭਰਿਆ ਗਿਆ ਸੀ। ਅੰਦਾਜ਼ਾ ਹੈ ਕਿ ਆਪਰੇਸ਼ਨ ਦੇ ਦੌਰਾਨ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਖੁੱਲ੍ਹੇ ਬਾਜ਼ਾਰ 'ਚ ਲਗਭਗ LKR 4,800 ਮਿਲੀਅਨ ਹੈ। 


author

Tarsem Singh

Content Editor

Related News