ਧਮਾਕਿਆਂ ਤੋਂ ਬਾਅਦ ਲਹੂ ਨਾਲ ਭਿੱਜਿਆ ਸ਼੍ਰੀਲੰਕਾ, ਤਸਵੀਰਾਂ ''ਚ ਕੈਦ ਭਿਆਨਕ ਮੰਜ਼ਰ

Sunday, Apr 21, 2019 - 06:04 PM (IST)

ਧਮਾਕਿਆਂ ਤੋਂ ਬਾਅਦ ਲਹੂ ਨਾਲ ਭਿੱਜਿਆ ਸ਼੍ਰੀਲੰਕਾ, ਤਸਵੀਰਾਂ ''ਚ ਕੈਦ ਭਿਆਨਕ ਮੰਜ਼ਰ

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਈਸਟਰ ਮੌਕੇ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਪੱਛਮੀ ਤੱਟ ਸ਼ਹਿਰ ਨੇਗੇਂਬੋ ਦਾ ਸੈਂਟ ਸੇਬੇਸਟੀਅਨ ਚਰਚ ਤਬਾਹ ਹੋ ਗਿਆ। ਇਥੋਂ ਦੇ ਇਕ ਉੱਚ ਅਹੁਦੇ 'ਤੇ ਨਿਯੁਕਤ ਪਾਦਰੀ ਦਾ ਕਹਿਣਾ ਹੈ ਕਿ ਚਰਚ ਦੀਆਂ ਕੰਧਾਂ 'ਤੇ ਖੂਨ  ਦੇ ਨਿਸ਼ਾਨ ਅਤੇ ਲਾਸ਼ਾਂ ਦੇ ਟੋਟੇ ਫੈਲੇ ਹੋਏ ਹਨ। ਇਥੋਂ ਤੱਕ ਕਿ ਚਰਚ ਨਾਲ ਲੱਗਦੀ ਸੜਕ ਦੀ ਵੀ ਇਹੀ ਹਾਲਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੜੀਵਾਰ ਤਰੀਕੇ ਨਾਲ ਤਿੰਨ ਚਰਚਾਂ ਅਤੇ ਤਿੰਨ ਪੰਜ ਤਾਰਾ ਹੋਟਲ 'ਚ ਹੋਏ ਧਮਾਕਿਆਂ ਵਿਚ ਐਤਵਾਰ ਨੂੰ 160 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।

PunjabKesari

PunjabKesari

ਕੋਲੰਬੋ ਦੇ ਆਰਚਡਾਓਸਿਸ ਦੇ ਸੋਸ਼ਲ ਕਮਿਊਨੀਕੇਸ਼ਨ ਡਾਇਰੈਕਟਰ ਫਾਡਰ ਐਡਮੰਡ ਤਿਲਕਰਤਨੇ ਨੇ ਦੱਸਿਆ ਕਿ ਇਹ ਧਮਾਕੇ ਈਸਟਰ ਪ੍ਰਾਰਥਨਾਸਭਾ ਤੋਂ ਬਾਅਦ ਹੋਏ। ਲੜੀਵਾਰ ਦੇ ਖੇਤਰ ਵਿਚ ਧਮਾਕੇ ਤੋਂ ਬਾਅਦ 30 ਲਾਸ਼ਾਂ ਪਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਈਸਟਰ ਮੌਕੇ ਤਕਰੀਬਨ ਇਕ ਹਜ਼ਾਰ ਲੋਕ ਇਥੇ ਆਏ ਸਨ ਕਿਉਂਕਿ ਇਹ ਇਕ ਖਾਸ ਦਿਨ ਹੈ। ਕਈ ਲੋਕ ਪਿੰਡਾਂ ਤੋਂ ਆਏ ਸਨ। ਇਹ ਚਰਚ 1946 ਵਿਚ ਬਣਿਆ ਸੀ। ਕੈਥੋਲਿਕ ਚਰਚ ਇਤਿਹਾਸ ਵਿਚ ਸੇਂਟ ਸੇਬੇਸਟੀਅਨ ਨੂੰ ਸ਼ਹੀਦ ਮੰਨਿਆ ਜਾਂਦਾ ਹੈ। ਕੋਲੰਬੋ ਦੇ ਆਰਚਬਿਸ਼ਪ ਨੇ ਮੰਗ ਕੀਤੀ ਹੈ ਕਿ ਇਸ ਧਮਾਕੇ ਲਈ ਜੋ ਵੀ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਕੋਲੰਬੋ ਵਿਚ ਸ਼ੰਗਰੀਲਾ ਹੋਟਲ ਵਿਚ ਵੀ ਧਮਾਕਾ ਹੋਇਆ। ਹੋਟਲ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਇਸ ਘਟਨਾ ਕਾਰਨ ਸਦਮੇ ਵਿਚ ਹਨ ਅਤੇ ਉਨ੍ਹਾਂ ਦੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਹੈ। 


author

Sunny Mehra

Content Editor

Related News