ਲਿੱਟਿਆਂ ਖ਼ਿਲਾਫ਼ ਯੁੱਧ ਜਿੱਤਣ ਵਾਲੇ ਕਮਾਂਡਰ ਦੀ ਚਿਤਾਵਨੀ, ਕਿਹਾ- ਯੁਗਾਂਡਾ ਵਾਂਗ ਹੀ ਚੀਨੀ ਕਰਜ਼ੇ 'ਚ ਡੁੱਬੇਗਾ ਸ੍ਰੀਲੰਕਾ
Thursday, Dec 02, 2021 - 01:42 PM (IST)
ਕੋਲੰਬੋ : ਸ੍ਰੀਲੰਕਾ ਦੇ ਸਾਬਕਾ ਫ਼ੌਜੀ ਕਮਾਂਡਰ ਤੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਸਰਥ ਫੋਨਸੇਕਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਯੁਗਾਂਡਾ ਵਾਂਗ ਸ੍ਰੀਲੰਕਾ ਵੀ ਚੀਨ ਦੇ ਕਰਜ਼ੇ ਦੇ ਜਾਲ 'ਚ ਫਸਦਾ ਜਾ ਰਿਹਾ ਹੈ। ਸਾਲ 2009 'ਚ ਸ੍ਰੀਲੰਕਾ 'ਤੇ ਤਿੰਨ ਦਹਾਕੇ ਤਕ ਚੱਲੇ ਲਿੱਟੇ ਖ਼ਿਲਾਫ਼ ਯੁੱਧ ਜਿੱਤਣ ਵਾਲੇ ਸਨਥ ਫੋਨਸੇਕਾ ਨੇ ਫੇਸਬੁੱਕ 'ਤੇ ਜਾਰੀ ਆਪਣੀ ਪੋਸਟ 'ਚ ਕਿਹਾ ਕਿ ਸ੍ਰੀਲੰਕਾ ਹੁਣ ਚੀਨ ਦੇ ਕਰਜ਼ੇ ਦੇ ਉਸੇ ਜਾਲ 'ਚ ਫਸ ਗਿਆ ਹੈ, ਜਿਸ ਨੇ ਯੁਗਾਂਡਾ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਯੁਗਾਂਡਾ 'ਚ ਚੀਨ ਦੇ ਬਣਾਏ ਕੌਮਾਂਤਰੀ ਹਵਾਈ ਅੱਡੇ 'ਤੇ ਕਬਜ਼ਾ ਕਰਨ ਦੀ ਘਟਨਾ ਦੀ ਤੁਲਨਾ ਦੱਖਣੀ ਸ੍ਰੀਲੰਕਾ 'ਚ ਹਮਬਨਟੋਟਾ ਹਵਾਈ ਅੱਡੇ ਨਾਲ ਕੀਤੀ।
ਇਹ ਖ਼ਬਰ ਵੀ ਪੜ੍ਹੋ - ਰੂਸ ਨੇ ਕਾਬੁਲ ’ਚ ਪਹੁੰਚਾਈ ਮਨੁੱਖੀ ਸਹਾਇਤਾ, 214 ਲੋਕ ਵਾਪਸ ਮਾਸਕੋ ਲਿਆਂਦੇ
ਦੱਸ ਦਈਏ ਕਿ ਇਹ ਹਵਾਈ ਅੱਡਾ ਚੀਨ ਤੋਂ ਮਿਲੇ ਕਰਜ਼ੇ ਨਾਲ ਬਣਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਵਿਦੇਸ਼ੀ ਕੂਟਨੀਤੀ ਤੋਂ ਪਰੇ ਜਾ ਕੇ ਇਕ ਖੇਮੇ 'ਚ ਆਪਣਾਏ ਗ਼ੁਲਾਮਾਂ ਦਾ ਕੈਂਪ ਬਣਾ ਲਿਆ ਹੈ ਅਤੇ ਦੂਜੇ ਪਾਸੇ ਉਹ ਦੂਸਰੇ ਦੇਸ਼ਾਂ ਦੀ ਜ਼ਮੀਨ 'ਤੇ ਆਪਣੀ ਰਣਨੀਤਿਕ ਤੇ ਫ਼ੌਜ ਸਬੰਧੀ ਉਮੀਦਾਂ ਨੂੰ ਵੀ ਪੂਰਾ ਕਰਨ 'ਚ ਲੱਗਦਾ ਹੈ। ਇਸ ਲਈ ਚੀਨ ਨਾਲ ਜੁੜਨ ਵਾਲੇ ਦੇਸ਼ ਆਪਣੀ ਅਖੰਡਤਾ ਤੇ ਖ਼ੁਦ-ਮੁਖਤਿਆਰੀ ਗੁਆ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਆਸਟ੍ਰੇਲੀਆ 'ਚ ਉਮੀਕਰੋਨ ਦੇ 8 ਮਾਮਲੇ, SA ਨੇ ਸਖ਼ਤ ਕੀਤੀਆਂ ਸਰਹੱਦੀ ਪਾਬੰਦੀਆਂ
ਫੀਲਡ ਮਾਰਸ਼ਲ ਫੋਨਸੇਕਾ ਨੇ ਕਿਹਾ ਕਿ ਰਾਜਪਕਸ਼ੇ ਦੇ ਸ਼ਾਸਨਕਾਲ 'ਚ ਵੀ ਇਹੀ ਹੋਇਆ ਹੈ। ਯੁਗਾਂਡਾ ਦੀ ਤਰਜ 'ਤੇ ਇੱਥੇ ਵੀ ਭ੍ਰਿਸ਼ਟ ਰਾਜਨੇਤਾਵਾਂ ਨੇ ਕੌਮੀ ਯੋਜਨਾਵਾਂ ਅਤੇ ਦੇਸ਼ ਦੀਆਂ ਪਹਿਲਾਂ ਨੂੰ ਲਾਂਭੇ ਕਰਕੇ ਉੱਚੀ ਵਿਆਜ ਦਰ 'ਤੇ ਚੀਨੀ ਕਰਜ਼ੇ ਦੀ ਸਹਾਇਤਾ ਨਾਲ ਪੂਰੇ ਦੇਸ਼ ਦੀ ਜਾਇਦਾਦ ਨੂੰ ਨਿਰਮਾਣ ਕਾਰਜਾਂ ਅਤੇ ਵੱਡੇ ਕਰਜ਼ਿਆਂ 'ਚ ਡੁਬੋ ਦਿੱਤਾ। ਉਨ੍ਹਾਂ ਕਿਹਾ ਕਿ ਕੋਲੰਬੋ ਹਾਰਬਰ ਨੂੰ ਵਿਕਸਿਤ ਕਰਨ ਦੀ ਬਜਾਏ ਘੱਟ ਅਹਿਮ ਪ੍ਰਾਜੈਕਟ ਹਮਬਨਟੋਟਾ ਹਾਰਬਰ ਨੂੰ ਅਹਿਮੀਅਤ ਦਿੱਤੀ ਗਈ। ਹੁਣ ਇਹ ਪ੍ਰਾਜੈਕਟ ਚੀਨ ਦੀ ਜਾਇਦਾਦ ਬਣ ਚੁੱਕਾ ਹੈ। ਹਿੰਦ ਮਹਾਸਾਗਰ 'ਚ ਨੇਵੀ ਦੇ ਕੋਰੀਡੋਰ 'ਚ ਇਸ ਦੀ ਵਰਤੋਂ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਰੂਸ ਨੇ ਅਮਰੀਕਾ ਦੇ ਕੁਝ ਡਿਪਲੋਮੈਂਟ ਨੂੰ 31 ਜਨਵਰੀ ਤੱਕ ਦੇਸ਼ ਛੱਡਣ ਨੂੰ ਕਿਹਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।