ਕੁਰੈਸ਼ੀ ਨੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

Monday, Dec 02, 2019 - 05:10 PM (IST)

ਕੁਰੈਸ਼ੀ ਨੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਕੋਲੰਬੇ (ਭਾਸ਼ਾ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਸ਼੍ਰੀਲੰਕਾ ਦੇ ਆਪਣੇ ਹਮਰੁਤਬਾ ਦਿਨੇਸ਼ ਗੁਣਾਵਰਧਨੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੁਰੈਸ਼ੀ ਨੇ ਗੁਣਾਵਰਧਨੇ ਨੂੰ ਕਸ਼ਮੀਰ ਦੀ ਗੰਭੀਰ ਸਥਿਤੀ ਦੇ ਬਾਰੇ ਦੱਸਿਆ। ਮੁਲਾਕਾਤ ਵਿਚ ਦੋਹਾਂ ਨੇਤਾਵਾਂ ਨੇ ਦੋ-ਪੱਖੀ ਵਪਾਰ, ਨਿਵੇਸ਼ ਅਤੇ ਟੂਰਿਜ਼ਮ ਸਮੇਤ ਕਈ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਕੁਰੈਸ਼ੀ ਐਤਵਾਰ ਰਾਤ ਸ਼੍ਰੀਲੰਕਾ ਦੀ 2 ਦਿਨੀਂ ਯਾਤਰਾ 'ਤੇ ਇੱਥੇ ਪਹੁੰਚੇ ਹਨ। ਉਹ ਦੇਸ਼ ਵਿਚ ਨਵੀਂ ਚੁਣੀ ਲੀਡਰਸ਼ਿਪ ਨਾਲ ਵੀ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵਧਾਈ ਸੰਦੇਸ਼ ਦੇਣਗੇ।

PunjabKesari

ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਬੈਠਕ ਸਬੰਧੀ ਟਵੀਟ ਕੀਤਾ। ਆਪਣੇ ਟਵੀਟ ਵਿਚ ਫੈਜ਼ਲ ਨੇ ਲਿਖਿਆ,''ਵਿਦੇਸ਼ ਮੰਤਰੀ ਕੁਰੈਸ਼ੀ ਦੀ ਸ਼੍ਰੀਲੰਕਾਈ ਵਿਦੇਸ਼ ਮੰਤਰੀ ਨੇ ਅਗਵਾਈ ਕੀਤੀ। ਵਪਾਰ, ਨਿਵੇਸ਼ ਅਤੇ ਟੂਰਿਜ਼ਮ ਸਮੇਤ ਕਈ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਹੋਈ। ਦੋਹਾਂ ਦੇਸ਼ਾਂ ਨੇ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ।''ਟਵੀਟ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਕੁਰੈਸ਼ੀ ਨੇ ਆਪਣੇ ਸ਼੍ਰੀਲੰਕਾਈ ਹਮਰੁਤਬਾ ਨੂੰ ਜੰਮੂ-ਕਸ਼ਮੀਰ ਵਿਚ ਗੰਭੀਰ ਸਥਿਤੀ ਅਤੇ ਮਨੁੱਖੀ ਅਧਿਕਾਰ ਸੰਕਟ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਚਰਚਾ ਦੇ ਬਾਅਦ ਕੁਰੈਸ਼ੀ ਨੇ ਬੈਠਕ ਨੂੰ ਸ਼ਾਨਦਾਰ ਦੱਸਿਆ ਅਤੇ ਗੁਣਾਵਰਧਨੇ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੱਤਾ।

 

ਇਸ ਮਗਰੋਂ ਕੁਰੈਸ਼ੀ ਨੇ ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨਾਲ ਮੁਲਾਕਾਤ ਕੀਤੀ ਅਤੇ ਵਪਾਰ ਨਿਵੇਸ਼ ਅਤੇ ਜਨਤਕ ਪੱਧਰ 'ਤੇ ਸੰਪਰਕ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਮੁਤਾਬਕ ਕੁਰੈਸ਼ੀ ਨੇ ਰਾਸ਼ਟਰਪਤੀ ਆਰਿਫ ਅਲਵੀ ਦੀ ਇਕ ਚਿੱਠੀ ਸ਼੍ਰੀਲੰਕਾਈ ਰਾਸ਼ਟਰਪਤੀ ਨੂੰ ਸੌਂਪੀ ਅਤੇ ਆਪਣੀ ਸਹੂਲੀਅਤ ਮੁਤਾਬਕ ਜਲਦੀ ਤੋਂ ਜਲਦੀ ਇਸਲਾਮਾਬਾਦ ਦੀ ਯਾਤਰਾ 'ਤੇ ਆਉਣ ਦਾ ਸੱਦਾ ਦਿੱਤਾ। 


author

Vandana

Content Editor

Related News