ਸ਼੍ਰੀਲੰਕਾ ਦੀ ਸੁਪਰੀਮ ਕੋਰਟ ਨੇ ਰਾਜਪਕਸ਼ੇ ਭਰਾਵਾਂ ਦੀ ਵਿਦੇਸ਼ ਯਾਤਰਾ 'ਤੇ 28 ਜੁਲਾਈ ਤੱਕ ਲਾਈ ਰੋਕ
Saturday, Jul 16, 2022 - 12:19 AM (IST)
ਕੋਲੰਬੋ-ਸ਼੍ਰੀਲੰਕਾ ਦੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਅਤੇ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਦੇ ਦੇਸ਼ ਛੱਡਣ 'ਤੇ 28 ਜੁਲਾਈ ਤੱਕ ਰੋਕ ਲੱਗਾ ਦਿੱਤੀ ਹੈ। ਚੋਟੀ ਦੀ ਅਦਾਲਤ 'ਚ ਆਰਥਿਕ ਸੰਕਟ 'ਤੇ ਗਲੋਬਲ ਨਾਗਰਿਕ ਸੰਸਥਾ ਸੰਗਠਨ 'ਟ੍ਰਾਂਸਪੇਰੈਂਸੀ ਇੰਟਰਨੈਸ਼ਨਲ' ਵੱਲੋਂ ਦਾਇਰ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਹੁਕਮ ਦਿੱਤਾ। ਪਟੀਸ਼ਨ 17 ਜੂਨ ਨੂੰ ਦਾਇਰ ਕੀਤੀ ਗਈ ਸੀ। ਪਟੀਸ਼ਨ 'ਚ ਅਦਾਲਤ ਤੋਂ ਰਾਜਪਕਸ਼ੇ ਭਰਾਵਾਂ, ਸੈਂਟਰਲ ਬੈਂਕ ਦੇ ਸਾਬਕਾ ਗਵਰਨਰ ਅਜਿਤ ਨਿਵਾਰਡ ਕਾਬਰਾਲ ਅਤੇ ਸਾਬਕਾ ਵਿੱਤ ਸਕੱਤਰ ਐੱਸ.ਆਰ. ਅੱਤਗਾਲਾ ਦੀ ਵਿਦੇਸ਼ ਯਾਤਰਾ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਭਾਰਤੀ ਐਥਲੀਟਾਂ ਦੇ ਸਰਗਰਮ ਵਿਕਾਸ ਨੂੰ ਅੱਗੇ ਵਧਾਉਣ ਲਈ ਰਿਲਾਇੰਸ ਇੰਡਸਟਰੀਜ਼ ਨੇ AFI ਨਾਲ ਮਿਲਾਇਆ ਹੱਥ
ਪਟੀਸ਼ਨਕਰਤਾ ਨੇ ਦਾਅਵਾ ਕੀਤਾ ਸੀ ਕਿ ਇਹ ਲੋਕ ਸ਼੍ਰੀਲੰਕਾ ਦੇ ਵਿਦੇਸ਼ੀ ਕਰਜ਼ ਦਾ ਬੋਝ ਕਾਫੀ ਵਧਣ, ਲੋਨ ਅਦਾਇਗੀ 'ਚ ਡਿਫਾਲਟ ਅਤੇ ਮੌਜੂਦਾ ਆਰਥਿਕ ਸੰਕਟ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਛੋਟੇ ਭਰਾ ਬਾਸਿਲ ਨੇ ਮੰਗਲਵਾਰ ਨੂੰ ਸੰਕਟ ਨਾਲ ਘਿਰਿਆ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕੀਤੀ ਸੀ। ਗੋਟੋਬਾਯਾ ਰਾਜਪਕਸ਼ੇ ਖੁਦ ਆਪਣੀ ਸਰਕਾਰ ਵਿਰੁੱਧ ਵਿਆਪਕ ਵਿਰੋਧ ਪ੍ਰਦਰਸ਼ਨ ਦੇ ਚੱਲਦੇ ਬੁੱਧਵਾਰ ਨੂੰ ਮਾਲਦੀਵ ਭੱਜ ਗਏ ਸਨ ਅਤੇ ਬਾਅਦ 'ਚ ਵੀਰਵਾਰ ਨੂੰ ਉਥੋਂ ਸਿੰਗਾਪੁਰ ਚੱਲੇ ਗਏ ਸਨ।
ਇਹ ਵੀ ਪੜ੍ਹੋ :ਰਿਲਾਇੰਸ ਡਿਜੀਟਲ ਦੇ 'ਜਿਓ HP ਸਮਾਰਟ ਸਿਮ ਲੈਪਟਾਪ' ਆਫ਼ਰ 'ਚ ਮਿਲੇਗਾ 100GB ਫ੍ਰੀ ਡਾਟਾ
ਜ਼ਿਕਰਯੋਗ ਹੈ ਕਿ 2.2 ਕਰੋੜ ਦੀ ਆਬਾਦੀ ਵਾਲਾ ਦੇਸ਼ ਸ਼੍ਰੀਲੰਕਾ ਸੱਤ ਦਹਾਕਿਆਂ 'ਚ ਸਭ ਤੋਂ ਖਰਾਬ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਜਿਸ ਦੇ ਚੱਲਦੇ ਲੋਕ ਖਾਦ ਪਦਾਰਥ, ਦਵਾਈ, ਈਂਧਨ ਅਤੇ ਹੋਰ ਜ਼ਰੂਰੀ ਵਸਤਾਂ ਖਰੀਦਣ ਲਈ ਸੰਘਰਸ਼ ਕਰ ਰਹੇ ਹਨ। ਦੇਸ਼ 'ਚ ਵਿਦੇਸ਼ੀ ਮੁਦਰਾ ਦਾ ਗੰਭੀਰ ਸੰਕਟ ਹੈ ਅਤੇ ਇਸ ਦੇ ਚੱਲਦੇ ਉਹ ਵਿਦੇਸ਼ੀ ਕਰਜ਼ ਦਾ ਭੁਗਤਾਨ ਵੀ ਨਹੀਂ ਕਰ ਪਾ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿ ਦੇ ਸਿੰਧ 'ਚ ਨੌਜਵਾਨ ਦੇ ਕਤਲ ਤੋਂ ਬਾਅਦ ਹਿੰਸਕ ਝੜਪਾਂ ਮਗਰੋਂ ਪੁਲਸ ਨੇ 160 ਤੋਂ ਵੱਧ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ