ਸ਼੍ਰੀਲੰਕਾ ਦੇ ਪੀ.ਐੱਮ. ਨੇ ISIS ਨੂੰ ਕੁਚਲਣ ਦੀ ਚੁੱਕੀ ਸਹੁੰ
Sunday, May 26, 2019 - 03:33 PM (IST)

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰੌਨਿਲ ਵਿਕਰਮਸਿੰਘੇ ਨੇ ਦੇਸ਼ ਵਿਚ ਮੁੜ ਸਿਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਇਸਲਾਮਿਕ ਸਟੇਟ ਅੱਤਵਾਦ ਨੂੰ ਕੁਚਲਣ ਦੀ ਸਹੁੰ ਚੁੱਕੀ। ਉਨ੍ਹਾਂ ਨੇ ਦੇਸ਼ ਦੀ ਜਨਤਾ ਨੂੰ ਅੱਤਵਾਦ ਅਤੇ ਧਾਰਮਿਕ ਕੱਟੜਤਾ ਦਾ ਸਮਰਥਨ ਨਾ ਕਰਨ ਦੀ ਅਪੀਲ ਕੀਤੀ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸ਼ਨੀਵਾਰ ਨੂੰ ਟੈਂਪਲ ਟ੍ਰੀਜ਼ ਵਿਚ ਸਿਵਲ ਸੋਸਾਇਟੀ ਅਤੇ ਟਰੇਡ ਯੂਨੀਅਨ ਦੇ ਪ੍ਰਤੀਨਿਧੀਆਂ ਨੂੰ ਮਿਲਣ ਦੇ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲ ਅਤੇ ਪੁਲਸ ਨੇ ਈਸਟਰ ਵਾਲੇ ਦਿਨ ਹੋਏ ਹਮਲਿਆਂ ਨਾਲ ਜੁੜੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ,''ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਤਰ੍ਹਾਂ ਦੇ ਅੱਤਵਾਦ ਦਾ ਅੰਤ ਹੋ ਗਿਆ। ਹੁਣ ਸਾਨੂੰ ਅੱਤਵਾਦ ਵਿਰੋਧੀ ਕੁਝ ਠੋਸ ਕਦਮ ਚੁੱਕਣੇ ਪੈਣਗੇ ਤਾਂ ਜੋ ਯਕੀਨੀ ਹੋ ਸਕੇ ਕਿ ਦੇਸ਼ ਨੂੰ ਮੁੜ ਅੱਤਵਾਦ ਦਾ ਦਰਦ ਨਾ ਸਹਿਣਾ ਪਵੇ।''
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
