ਸ਼੍ਰੀਲੰਕਾ ’ਚ ਵਿਰੋਧੀ ਧਿਰ ਦੇ ਨੇਤਾ ਦੀ ਗੋਲੀ ਮਾਰ ਕੇ ਹੱਤਿਆ
Thursday, Oct 23, 2025 - 01:23 AM (IST)

ਕੋਲੰਬੋ - ਸ਼੍ਰੀਲੰਕਾ ’ਚ ਬੁੱਧਵਾਰ ਨੂੰ ਇਕ ਵਿਰੋਧੀ ਧਿਰ ਦੇ ਨੇਤਾ ਲਸੰਤ ਵਿਕਰਮਸੇਕਰਾ ਦੀ ਉਨ੍ਹਾਂ ਦੇ ਦਫਤਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਦੱਸਿਆ ਕਿ 38 ਸਾਲ ਦੇ ਵਿਕਰਮਸੇਕਰਾ ਵੇਲੀਗਾਮਾ ਸ਼ਹਿਰ ਦੇ ਕੌਂਸਲ ਚੇਅਰਮੈਨ ਸਨ। ਉਹ ਅੱਜ ਆਪਣੇ ਦਫ਼ਤਰ ’ਚ ਲੋਕਾਂ ਨਾਲ ਮਿਲ ਰਹੇ ਸਨ ਕਿ ਉਦੋਂ ਇਕ ਬੰਦੂਕਧਾਰੀ ਅੰਦਰ ਦਾਖਲ ਹੋਇਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲੇ ’ਚ ਕੋਈ ਹੋਰ ਜ਼ਖਮੀ ਨਹੀਂ ਹੋਇਆ। ਕਾਤਲ ਮੌਕੇ ਤੋਂ ਭੱਜ ਗਿਆ। ਪੁਲਸ ਨੇ ਕਿਹਾ ਕਿ ਕਾਤਲ ਨੂੰ ਫੜਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੇ ਸਪੱਸ਼ਟ ਨਹੀਂ ਹੈ ਕਿ ਉਸ ਦਾ ਕੀ ਮਕਸਦ ਸੀ।