ਸਵੇਰੇ-ਸਵੇਰੇ ਮੁੜ ਕੰਬ ਗਈ ਧਰਤੀ, ਘਰ ਛੱਡ ਕੇ ਭੱਜੇ ਲੋਕ, 6.2 ਮਾਪੀ ਗਈ ਭੂਚਾਲ ਦੀ ਤੀਬਰਤਾ
Friday, Oct 17, 2025 - 09:32 AM (IST)

ਮਨੀਲਾ (ਏਜੰਸੀ)- ਦੱਖਣੀ ਫਿਲੀਪੀਨਜ਼ ਵਿੱਚ ਸੂਰੀਗਾਓ ਡੇਲ ਨੋਟਰੇ ਸੂਬੇ ਵਿੱਚ ਸ਼ੁੱਕਰਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ, ਜਿਸ ਮਗਰੋਂ ਡਰ ਦੇ ਮਾਰੇ ਲੋਕ ਆਪਣੇ ਘਰਾਂ ਨੂੰ ਛੱਡ ਦੇ ਬਾਹਰ ਨੂੰ ਦੌੜ ਪਏ। ਫਿਲੀਪੀਨ ਇੰਸਟੀਚਿਊਟ ਆਫ਼ ਵੋਲਕੇਨੋਲੋਜੀ ਐਂਡ ਸੀਸਮੋਲੋਜੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.2 ਮਾਪੀ ਗਈ। ਸੰਸਥਾ ਨੇ ਕਿਹਾ ਕਿ ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 7:03 ਵਜੇ ਮਹਿਸੂਸ ਕੀਤੇ ਗਏ।
ਭੂਚਾਲ ਦਾ ਕੇਂਦਰ ਜਨਰਲ ਲੂਨਾ ਨਗਰਪਾਲਿਕਾ ਤੋਂ ਲਗਭਗ 13 ਕਿਲੋਮੀਟਰ ਦੱਖਣ-ਪੂਰਬ ਵਿੱਚ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਸੰਸਥਾ ਨੇ ਕਿਹਾ ਕਿ ਟੈਕਟੋਨਿਕ ਭੂਚਾਲ ਆਫਟਰਸ਼ੋਕ ਨੂੰ ਟ੍ਰਿਗਰ ਕਰੇਗਾ ਅਤੇ ਕਾਫ਼ੀ ਨੁਕਸਾਨ ਹੋਵੇਗਾ। ਭੂਚਾਲ ਦੇ ਝਟਕੇ ਮਿੰਡਾਨਾਓ ਖੇਤਰ ਅਤੇ ਮੱਧ ਫਿਲੀਪੀਨਜ਼ ਦੇ ਗੁਆਂਢੀ ਸੂਬਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8