ਸ਼੍ਰੀਲੰਕਾ ਬਣਾਵੇਗਾ ਦੇਸ਼ ਦੀ ਪਹਿਲੀ ਇਲੈਕਟ੍ਰਿਕ ਪਟੜੀ

02/27/2020 1:49:52 PM

ਕੋਲੰਬੀਆ— ਸ਼੍ਰੀਲੰਕਾ ਦੇ ਆਵਾਜਾਈ ਮੰਤਰੀ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਦੇਸ਼ ’ਚ ਪਹਿਲਾ ਇਲੈਕਟ੍ਰਿਕ ਰੇਲ ਟਰੈਕ ਭਾਵ ਬਿਜਲੀ ਵਾਲੀ ਪਟੜੀ ਬਣਾਉਣ ਜਾ ਰਹੇ ਹਨ। ਇਹ ਪਟੜੀ ਕੈਂਡੀ ’ਚ ਬਣਵਾਈ ਜਾਵੇਗੀ ਜਿੱਥੇ ਕਿ ਆਵਾਜਾਈ ਨੂੰ ਕੰਟਰੋਲ ਕਰਨ ਲਈ ਕੋਸ਼ਿਸ਼ ਕੀਤੀ ਜਾਵੇਗੀ। 

ਸੂਬਾ ਆਵਾਜਾਈ ਮੰਤਰੀ ਦਿਲੁਮ ਅਮੁਨਗਾਮਾ ਨੇ ਕਿਹਾ ਕਿ ਯੋਜਨਾ ਬਣਾਈ ਜਾ ਰਹੀ ਹੈ ਕਿ ਇਹ ਰੇਲ ਪਟੜੀ ਰਾਮਬੁਕਾਨਾ ਤੋਂ ਜੋ ਰਾਜਧਾਨੀ ਕੋਲੰਬੋ ਤੋਂ 70 ਕਿਲੋ ਮੀਟਰ ਦੀ ਦੂਰੀ ’ਤੇ ਹੈ ਤੋਂ ਕੈਂਡੀ ਤਕ ਬਣਾਈ ਜਾਵੇਗੀ। ਇਸ ਮਗਰੋਂ ਇਸ ਦਾ ਹੋਰ ਸ਼ਹਿਰਾਂ ਵੱਲ ਵੀ ਵਿਸਥਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸਪੇਨ ਦੀ ਇਕ ਕੰਪਨੀ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੰਮ ਕਰੇਗੀ। ਇਸ ਲਈ ਕੰਕਰੀਟ ਦੇ ਬਣੇ ਥੰਮ੍ਹ (ਪਿਲਰ) ਦੀ ਵਰਤੋਂ ਕੀਤੀ ਜਾਵੇਗੀ।


Related News