ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਇਕ ਮਹੀਨੇ ਹੋਰ ਵਧਾਈ ਐਮਰਜੰਸੀ

05/23/2019 1:08:18 AM

ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਸੰਡੇ 'ਤੇ ਹੋਏ ਲੜੀਵਾਰ ਹਮਲਿਆਂ ਤੋਂ ਬਾਅਦ ਦੇਸ਼ 'ਚ ਲਾਗੂ ਕੀਤੀ ਗਈ ਐਮਰਜੰਸੀ ਨੂੰ ਬੁੱਧਵਾਰ ਨੂੰ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਇਕ ਹੋਰ ਮਹੀਨੇ ਲਈ ਵਧਾ ਦਿੱਤਾ। ਇਨ੍ਹਾਂ ਬੰਬ ਧਮਾਕਿਆਂ 'ਚ ਕਰੀਬ 260 ਲੋਕਾਂ ਦੀ ਮੌਤ ਹੋ ਗਈ ਸੀ।

ਰਾਸ਼ਟਰਪਤੀ ਨੇ 'ਜਨ ਸੁਰੱਖਿਆ' ਦਾ ਹਵਾਲਾ ਦਿੰਦਿਆਂ ਇਕ ਵਿਸ਼ੇਸ਼ ਰਾਜਪੱਤਰ ਰਾਹੀਂ ਐਮਰਜੰਸੀ ਨੂੰ ਇਕ ਮਹੀਨਾ ਹੋਰ ਵਧਾਇਆ। ਐਮਰਜੰਸੀ ਕਾਨੂੰਨ ਪੁਲਸ ਤੇ ਫੌਜੀ ਤਾਕਤਾਂ ਨੂੰ ਅਦਾਲਤ ਦੇ ਹੁਕਮਾਂ ਤੋਂ ਬਿਨਾਂ ਗ੍ਰਿਫਤਾਰ ਕਰਨ, ਹਿਰਾਸਤ 'ਚ ਲੈਣ ਤੇ ਪੁੱਛਗਿੱਛ ਕਰਨ ਦੀ ਆਗਿਆ ਦਿੰਦਾ ਹੈ। ਦੇਸ਼ 'ਚ 21 ਅਪ੍ਰੈਲ ਨੂੰ ਐਮਰਜੰਸੀ ਲਾਗੂ ਕੀਤੀ ਗਈ ਸੀ। ਇਨ੍ਹਾਂ ਹਮਲਿਆਂ 'ਚ 258 ਲੋਕਾਂ ਦੀ ਜਾਨ ਚਲੀ ਗਈ ਸੀ ਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਇਸ ਤੋਂ ਬਾਅਦ 23 ਅਪ੍ਰੈਲ ਨੂੰ ਦੇਸ਼ 'ਚ ਐਮਰਜੰਸੀ ਲਾਈ ਗਈ ਸੀ। ਇਸਲਾਮਿਕ ਸਟੇਟ ਸਮੂਹ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਸੀ। ਪਰ ਸਰਕਾਰ ਨੇ ਸਥਾਨਕ ਇਸਲਾਮਿਕ ਕੱਟੜਪੰਥੀ ਸਮੂਹ ਨੈਸ਼ਨਲ ਤੌਹੀਦ ਜਮਾਤ ਨੂੰ ਇਸ ਲਈ ਜ਼ਿੰਮੇਦਾਰ ਠਹਿਰਾਇਆ ਸੀ। ਇਸ ਤੋਂ ਬਾਅਦ ਵੱਖ-ਵੱਖ ਮੁਹਿੰਮਾਂ ਤਹਿਤ ਪੁਲਸ ਅਜੇ ਤੱਕ 80 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।


Baljit Singh

Content Editor

Related News