ਸ਼੍ਰੀਲੰਕਾ ਨੇ ਮਲਾਹ ਦੀ ਮੌਤ ''ਤੇ ਭਾਰਤ ਦੇ ਸਾਹਮਣੇ ਜਤਾਈ ਚਿੰਤਾ

07/01/2024 6:25:17 PM

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਨੇ ਭਾਰਤ ਦੇ ਸਾਹਮਣੇ ਇਕ ਮਲਾਹ ਦੀ ਮੌਤ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਜੋ ਹਾਲ 'ਚ ਟਾਪੂ ਦੇਸ਼ ਦੇ ਜਲ ਖੇਤਰ 'ਚ ਮੱਛੀਆਂ ਫੜਨ 'ਚ ਲੱਗੀ ਇਕ ਭਾਰਤੀ ਕਿਸ਼ਤੀ ਨੂੰ ਜ਼ਬਤ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਮਾਰਿਆ ਗਿਆ ਸੀ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤ 'ਚ ਸ਼੍ਰੀਲੰਕਾ ਦੀ ਹਾਈ ਕਮਿਸ਼ਨਰ ਕਸ਼ੇਨੁਕਾ ਸੇਨੇਵਿਰਤਨੇ ਨੇ ਦਿੱਲੀ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸਾਹਮਣੇ ਚਿੰਤਾ ਜ਼ਾਹਰ ਕੀਤੀ। ਪਿਛਲੇ ਹਫ਼ਤੇ ਸ਼੍ਰੀਲੰਕਾ ਦੀ ਜਲ ਸੈਨਾ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ 25 ਜੂਨ ਨੂੰ ਉੱਤਰ 'ਚ ਪੁਆਇੰਟ ਪੇਡਰੋ ਦੇ ਤੱਟ 'ਤੇ ਜਲ ਸੈਨਾ ਦੀ ਵਿਸ਼ੇਸ਼ ਬੋਟ ਸਕੁਐਡਰਨ ਦੇ ਇਕ ਸੀਨੀਅਰ ਮਲਾਹ ਨੂੰ ਭਾਰਤੀ ਕਿਸ਼ਤੀ ਨੂੰ ਰੋਕੇ ਜਾਣ ਦੀ ਮੁਹਿੰਮ ਦੌਰਾਨ ਗੰਭੀਰ ਸੱਟਾਂ ਲੱਗੀਆਂ। ਬਿਆਨ 'ਚ ਕਿਹਾ ਗਿਆ,''ਬਦਕਿਸਮਤੀ ਨਾਲ ਸੀਨੀਅਰ ਮਲਾਹ ਨੇ ਜਾਫਨਾ ਦੇ ਟੀਚਿੰਗ ਹਸਪਤਾਲ 'ਚ ਦਾਖ਼ਲ ਹੋਣ ਤੋਂ ਬਾਅਦ ਦਮ ਤੋੜ ਦਿੱਤਾ।''

ਜਲ ਸੈਨਾ ਨੇ ਕਿਹਾ ਕਿ 10 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਕਿਸ਼ਤੀ ਨੂੰ ਜ਼ਬਤ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ 10 ਮਛੇਰਿਆਂ 'ਤੇ ਮਲਾਹ ਦੇ ਕਤਲ ਦੇ ਨਾਲ-ਨਾਲ ਜਲ ਸੈਨਾ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਦੀ ਸੁਣਵਾਈ 22 ਜੁਲਾਈ ਨੂੰ ਜਾਫਨਾ ਦੇ ਮੱਲਕੁਮ 'ਚ ਤੈਅ ਕੀਤੀ ਗਈ ਹੈ। ਸ਼੍ਰੀਲੰਕਾ ਜਲ ਸੈਨਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਮ੍ਰਿਤਕ ਮਲਾਹ ਦੀ ਪੋਸਟਮਾਰਟਮ ਜਾਂਚ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਇਕ ਹਾਦਸਾ ਸੀ, ਜੋ ਰੀੜ੍ਹ ਦੀ ਹੱਡੀ 'ਚ ਸੱਟ ਲੱਗਣ ਕਾਰਨ ਹੋਇਆ ਸੀ। ਇਸ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਕਿਸ਼ਤੀਆਂ 'ਤੇ ਸਵਾਰ 25 ਹੋ ਭਾਰਤੀ ਮਛੇਰਿਆਂ ਨੂੰ ਸੋਮਵਾਰ ਸਵੇਰੇ ਉੱਤਰ 'ਚ ਡੇਲਫਟ ਟਾਪੂ ਕੋਲ ਸ਼੍ਰੀਲੰਕਾਈ ਜਲ ਸੈਨਾ ਨੇ ਫੜ ਲਿਆ। ਪਿਛਲੇ ਮਹੀਨੇ ਜਲ ਸੈਨਾ ਨੇ ਕਿਹਾ ਸੀ ਕਿ ਉਸ ਨੇ 2024 'ਚ ਸ਼੍ਰੀਲੰਕਾਈ ਜਲ ਖੇਤਰ 'ਚ ਆਉਣ ਵਾਲੀਆਂ 28 ਭਾਰਤੀ ਕਿਸ਼ਤੀਆਂ ਜ਼ਬਤ ਕੀਤੀਆਂ ਅਤੇ 214 ਭਾਰਤੀ ਮਛੇਰੇ ਗ੍ਰਿਫ਼ਤਾਰ ਕੀਤੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News