ਸ਼੍ਰੀਲੰਕਾ 'ਚ ਮੁਸਲਿਮਾਂ ਦੇ ਅਧਿਕਾਰਾਂ ਦਾ ਹੋ ਰਿਹੈ ਘਾਣ : ਵਿਗਨੇਸ਼ਰਨ

06/10/2019 4:43:35 PM

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਦੇ ਇਕ ਸੀਨੀਅਰ ਤਮਿਲ ਨੇਤਾ ਨੇ ਦੇਸ਼ ਵਿਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਨਾਲ ਹੋ ਰਹੇ ਕਥਿਤ ਅਨਿਆਂ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਹੈ। ਤਮਿਲ ਬਹੁਗਿਣਤੀ ਉੱਤਰੀ ਸੂਬੇ ਦੇ ਸਾਬਕਾ ਮੁਖ ਮੰਤਰੀ ਸੀ.ਵੀ. ਵਿਗਨੇਸ਼ਰਨ ਨੇ ਕਿਹਾ ਕਿ ਅੱਤਵਾਦ ਦੇ ਇਕ ਕਾਨੂੰਨ ਦੀ ਵਰਤੋਂ ਕਰ ਕੇ ਮੁਸਲਿਮਾਂ ਦੇ ਮੂਲ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਕੁੱਲ 9 ਫੀਸਦੀ ਮੁਸਲਿਮ ਆਬਾਦੀ ਹੈ। ਈਸਟਰ ਮੌਕੇ ਹੋਏ ਹਮਲੇ ਦੇ ਬਾਅਦ ਸਰਕਾਰ ਵਿਚ ਸ਼ਾਮਲ ਕੁਝ ਮੁਸਲਿਮ ਨੇਤਾ ਵੱਧਦੇ ਅੱਤਵਾਦ ਨੂੰ ਕਥਿਤ ਸਮਰਥਨ ਦੇਣ ਸਬੰਧੀ ਆਲੋਚਨਾਵਾਂ ਦੇ ਸ਼ਿਕਾਰ ਹੋਏ ਹਨ। 

ਵਿਗਨੇਸ਼ਰਨ ਨੇ ਜਾਫਨਾ ਵਿਚ ਕਿਹਾ,''ਮੁਸਲਿਮ ਸ਼੍ਰੀਲੰਕਾਈ ਭਾਈਚਾਰੇ ਦਾ ਹਿੱਸਾ ਹਨ, ਉਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਕਰ ਕੇ ਅਨਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।'' ਅੱਤਵਾਦ ਵਿਰੋਧੀ ਏਜੰਸੀਆਂ ਨੇ ਪੁੱਛਗਿੱਛ ਲਈ ਵੱਡੀ ਗਿਣਤੀ ਵਿਚ ਮੁਸਲਿਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਪਾਬੰਦੀਸ਼ੁਦਾ ਤੌਹੀਦ ਜਮਾਤ ਨਾਲ ਜੁੜੇ ਮੁਸਲਿਮ ਵੀ ਸ਼ਾਮਲ ਹਨ। ਵਿਗੇਸ਼ਨਰਨ ਨੇ ਪਿਛਲੇ ਹਫਤੇ ਅਸਤੀਫਾ ਦੇਣ ਵਾਲੇ ਮੁਸਲਿਮ ਮੰਤਰੀਆਂ ਦੇ ਨਾਲ ਇਕਜੁੱਟਤਾ ਦਿਖਾਈ ਸੀ। ਮੁਸਲਿਮ ਮੰਤਰੀਆਂ ਨੇ ਪਿਛਲੇ ਹਫਤੇ ਇਹ ਦਾਅਵਾ ਕਰਦਿਆਂ ਅਸਤੀਫਾ ਦੇ ਦਿੱਤਾ ਸੀ ਕਿ ਸਰਕਾਰ ਦੇਸ਼ ਵਿਚ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਕਰਨ ਵਿਚ ਅਸਫਲ ਰਹੀ ਹੈ।


Vandana

Content Editor

Related News