INS ਜਲਾਸ਼ਵ ਨੇ ਸ਼੍ਰੀਲੰਕਾ ''ਚ ਫਸੇ 700 ਭਾਰਤੀਆਂ ਨੂੰ ਪਹੁੰਚਾਇਆ ਦੇਸ਼

06/02/2020 6:20:23 PM

ਕੋਲੰਬੋ (ਭਾਸ਼ਾ): ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ ਦੇ ਕਾਰਨ ਸ਼੍ਰੀਲੰਕਾ ਵਿਚ ਫਸੇ ਕਰੀਬ 700 ਭਾਰਤੀ ਨਾਗਰਿਕਾਂ ਨੂੰ ਭਾਰਤੀ ਨੇਵੀ ਦੇ ਇਕ ਜੰਗੀ ਜਹਾਜ਼ ਜ਼ਰੀਏ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ। ਸ਼੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। 'ਵੰਦੇ ਭਾਰਤ ਮਿਸ਼ਨ' ਦੇ ਤਹਿਤ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਭਾਰਤੀ ਨੇਵੀ ਦੇ ਜਹਾਜ਼ INS ਜਲਾਸ਼ਵ ਨੇ 'ਆਪਰੇਸ਼ਨ ਸਮੁੰਦਰ ਸੇਤੁ' ਦੇ ਤਹਿਤ ਨਾਗਰਿਕਾਂ ਨੂੰ ਦੇਸ਼ ਪਹੁੰਚਾਇਆ। 

ਪੜ੍ਹੋ ਇਹ ਅਹਿਮ ਖਬਰ- UNSC ਦੀਆਂ ਚੋਣਾਂ 17 ਜੂਨ ਨੂੰ, ਅਸਥਾਈ ਸੀਟ 'ਤੇ ਭਾਰਤ ਦੀ ਜਿੱਤ ਤੈਅ

ਇਕ ਬਿਆਨ ਵਿਚ ਕਿਹਾ ਗਿਆ ਕਿ ਕੋਲੰਬੋ ਬੰਦਰਗਾਹ ਤੋਂ ਚੱਲੇ ਜਹਾਜ਼ ਨੇ 1 ਜੂਨ ਨੂੰ ਤਾਮਿਲਨਾਡੂ ਦੇ ਤੂਤੀਕੋਰਿਨ ਵਿਚ ਲੋਕਾਂ ਨੂੰ ਪਹੁੰਚਾਇਆ। ਕਮਿਸ਼ਨ ਨੇ ਕਿਹਾ,''ਸ਼੍ਰੀਲੰਕਾ ਵਿਚ ਫਸੇ ਹੋਏ ਕਰੀਬ 700 ਭਾਰਤੀ ਨਾਗਰਿਕਾਂ ਨੂੰ ਜਹਾਜ਼ ਨੇ ਤਾਮਿਲਨਾਡੂ ਦੇ ਤੂਤੀਕੋਰਿਨ ਬੰਦਰਗਾਹ ਪਹੁੰਚਾਇਆ।'' ਭਾਰਤੀ ਹਾਈ ਕਮਿਸ਼ਨ ਨੇ 29 ਮਈ ਨੂੰ 176 ਭਾਰਤੀ ਨਾਗਰਿਕਾਂ ਨੂੰ ਦੇਸ਼ ਪਹੁੰਚਾਉਣ ਲਈ ਪਹਿਲੀ ਉਡਾਣ ਦੀ ਵਿਵਸਥਾ ਕੀਤੀ ਸੀ। 'ਆਪਰੇਸ਼ਨ ਸਮੁੰਦਰ ਸੇਤੂ' ਦੇ ਤਹਿਤ ਭਾਰਤੀ ਨੇਵੀ ਨੇ ਮਾਲਦੀਵ ਤੋਂ 10 ਮਈ , 12 ਮਈ 'ਤੇ 17 ਮਈ ਨੂੰ ਆਪਣੇ ਜਹਾਜ਼ ਆਈ.ਐੱਨ.ਐੱਸ. ਜਲਾਸ਼ਵ ਅਤੇ ਆਈ.ਐੱਨ.ਐੱਸ. ਮਗਰ ਤੋਂ ਕਰੀਬ 1500 ਭਾਰਤੀ ਨਾਗਰਿਕਾਂ ਨੂੰ ਦੇਸ਼ ਪਹੁੰਚਾਇਆ। ਸ਼੍ਰੀਲੰਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 1643 ਮਾਮਲੇ ਆਏ ਹਨ। ਇਹਨਾਂ ਵਿਚੋਂ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News