ਸ਼੍ਰੀਲੰਕਾ: ਵਿਕਰਮਸਿੰਘੇ ਨੇ ਕੈਬਨਿਟ ਨੂੰ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕਰਨ ਦੇ ਦਿੱਤੇ ਨਿਰਦੇਸ਼

Tuesday, Mar 19, 2024 - 05:43 PM (IST)

ਸ਼੍ਰੀਲੰਕਾ: ਵਿਕਰਮਸਿੰਘੇ ਨੇ ਕੈਬਨਿਟ ਨੂੰ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕਰਨ ਦੇ ਦਿੱਤੇ ਨਿਰਦੇਸ਼

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਆਪਣੀ ਕੈਬਨਿਟ ਨੂੰ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਨਿਰਦੇਸ਼ ਅਜਿਹੇ ਸਮੇਂ 'ਚ ਦਿੱਤਾ ਗਿਆ ਹੈ ਜਦੋਂ ਨਕਦੀ ਦੀ ਤੰਗੀ 'ਚ ਘਿਰਿਆ ਦੇਸ਼ ਆਪਣੇ ਸਭ ਤੋਂ ਬੁਰੇ ਆਰਥਿਕ ਸੰਕਟ 'ਚੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੋਣ ਕਮਿਸ਼ਨ ਨੇ ਸਤੰਬਰ ਤੱਕ ਅਗਲੀ ਰਾਸ਼ਟਰਪਤੀ ਚੋਣ ਦਾ ਐਲਾਨ ਕਰਨਾ ਹੈ ਅਤੇ ਨਵੰਬਰ ਦੇ ਅੱਧ ਤੱਕ ਵੋਟਿੰਗ ਕਰਵਾਉਣੀ ਹੈ। ਸੰਸਦ ਦੀ ਕਾਰਜਕਾਲ ਅਗਸਤ 2025 ਵਿੱਚ ਪੂਰਾ ਹੋਵੇਗਾ, ਪਰ ਰਾਸ਼ਟਰਪਤੀ ਵਿਕਰਮਸਿੰਘੇ ਕੋਲ ਅਗਸਤ 2020 ਵਿੱਚ ਚੁਣੀ ਗਈ 225 ਮੈਂਬਰੀ ਅਸੈਂਬਲੀ ਨੂੰ ਭੰਗ ਕਰਕੇ ਚੋਣਾਂ ਕਿਸੇ ਵੀ ਸਮੇਂ ਆਯੋਜਿਤ ਕਰਨ ਦੀ ਸ਼ਕਤੀ ਹੈ।

ਇਹ ਵੀ ਪੜ੍ਹੋ: ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਭਰੀ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 11 ਹਲਾਕ

ਨਿਊਜ਼ ਪੋਰਟਲ ਡੇਲੀ ਮਿਰਰ ਨੇ ਮੰਗਲਵਾਰ ਨੂੰ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਟਕਲਾਂ ਨੂੰ ਖਤਮ ਕਰਦੇ ਹੋਏ ਵਿਕਰਮਸਿੰਘੇ ਨੇ ਸੋਮਵਾਰ ਨੂੰ ਕੈਬਨਿਟ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਰਾਸ਼ਟਰਪਤੀ ਚੋਣਾਂ ਪਹਿਲਾਂ ਕਰਵਾਈਆਂ ਜਾਣਗੀਆਂ ਅਤੇ ਚੋਣਾਂ ਦੀਆਂ ਤਿਆਰੀਆਂ ਦਾ ਨਿਰਦੇਸ਼ ਦਿੱਤਾ। ਵਿਕਰਮਸਿੰਘੇ (74) ਨੇ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਹਿਲਾਂ ਰਾਸ਼ਟਰਪਤੀ ਚੋਣਾਂ ਹੋਣੀਆਂ ਚਾਹੀਦੀਆਂ ਹਨ ਅਤੇ ਉਸ ਅਨੁਸਾਰ ਪ੍ਰਬੰਧ ਕੀਤੇ ਜਾਣਗੇ। ਸ਼੍ਰੀਲੰਕਾ ਦੇ ਗੰਭੀਰ ਆਰਥਿਕ ਸੰਕਟ ਵਿੱਚ ਫਸਣ ਤੋਂ ਬਾਅਦ 2022 ਵਿੱਚ ਇਹ ਪਹਿਲੀ ਚੋਣ ਹੋਵੇਗੀ।

ਇਹ ਵੀ ਪੜ੍ਹੋ: ਡਕੈਤੀ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ 2 ਭਾਰਤੀ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

ਆਰਥਿਕ ਤੌਰ 'ਤੇ ਸੰਕਟਗ੍ਰਸਤ ਦੇਸ਼ ਨੂੰ ਭੋਜਨ ਅਤੇ ਈਂਧਨ ਵਰਗੀਆਂ ਜ਼ਰੂਰੀ ਵਸਤਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਨੂੰ ਦੀਵਾਲੀਆ ਘੋਸ਼ਿਤ ਕੀਤਾ ਜਾ ਸਕਦਾ ਹੈ। ਦੀਵਾਲੀਆਪਨ ਦੇ ਐਲਾਨ ਤੋਂ ਬਾਅਦ ਦੇਸ਼ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਕਾਰਨ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਅਤੇ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।  ਗੋਟਾਬਾਯਾ ਦੇ 2022 ਵਿਚ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਕਰਮਸਿੰਘੇ ਨੂੰ ਸੰਸਦ ਵਿੱਚ ਵੋਟਿੰਗ ਰਾਹੀਂ ਇਸ ਅਹੁਦੇ ਲਈ ਚੁਣਿਆ ਗਿਆ ਸੀ। ਉਹ ਗੋਟਾਬਾਯਾ ਰਾਜਪਕਸ਼ੇ ਦਾ ਬਾਕੀ ਬਚਿਆ ਕਾਰਜਕਾਲ ਪੂਰਾ ਕਰਨਗੇ, ਜੋ ਇਸ ਸਾਲ ਨਵੰਬਰ ਵਿੱਚ ਖ਼ਤਮ ਹੋਵੇਗਾ।

ਇਹ ਵੀ ਪੜ੍ਹੋ: ਸ਼ਰਮਨਾਕ; ਘਰ ’ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਧੀ ਦੀ ਮੌਤ, ਮਾਂ ਨੂੰ ਹੋਈ ਉਮਰ ਕੈਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News