ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਅਨੇਕਾਂ ਨਗਰ ਕੀਰਤਨ ਸਿੱਖ ਸੰਗਤ ਅੰਦਰ ਭਰਨਗੇ ਨਵਾਂ ਜੋਸ਼

Saturday, Mar 28, 2026 - 08:28 PM (IST)

ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਅਨੇਕਾਂ ਨਗਰ ਕੀਰਤਨ ਸਿੱਖ ਸੰਗਤ ਅੰਦਰ ਭਰਨਗੇ ਨਵਾਂ ਜੋਸ਼

ਰੋਮ (ਦਲਵੀਰ ਸਿੰਘ ਕੈਂਥ) : ਸਮਾਜ ਵਿੱਚੋਂ ਜਾਬਰ ਤੇ ਜੁਲਮ ਦੇ ਖਾਤਮੇ ਲਈ ਸਭ ਨੂੰ ਸਾਂਝੀਵਾਲਤਾ ਅਤੇ ਬਰਾਬਰਤਾ ਦਾ ਮਾਣ-ਸਨਮਾਨ ਦੇਣ ਲਈ ਵੱਖਰੀ ਪਹਿਚਾਣ ਨਾਲ ਸੂਰਵੀਰਤਾ ਭਰਿਆ ਨਿਰਭਉ ਸਿੰਘ ਥਾਪਣ ਲਈ ਸੰਤ ਸਿਪਾਹੀ, ਸ਼ਾਹਿਨਸ਼ਾਹਾਂ ਦੇ ਸ਼ਾਹਿਨਸ਼ਾਹ, ਸਰਬੰਸਦਾਨੀ ਦਸਪੇਸ ਪਿਤਾ ਬਾਜਾਂ ਵਾਲੀ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਨੇ ਅੱਜ ਤੋਂ 326 ਸਾਲ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਉੱਪਰ ਹਜ਼ਾਰਾਂ ਦੇ ਵਿਸ਼ਾਲ ਇੱਕਠ ਵਿੱਚ ਖਾਲਸਾ ਪੰਥ ਸਾਜਕੇ ਮਹਾਨ ਸਿੱਖ ਧਰਮ, ਸਿੱਖ ਕੌਮ ਅੰਦਰ ਨਵੀ ਰੂਹ ਪਾ ਦਿੱਤੀ ਜਿਸ ਦੀ ਬਹਾਦਰੀ ਦੇ ਕਾਰਨਾਮਿਆਂ ਦੀ ਗੂੰਜ ਰਹਿੰਦੀ ਦੁਨੀਆਂ ਤੱਕ ਰਹੇਗੀ। 

ਖਾਲਸਾ ਦਾ ਸਾਜਣਾ ਦਿਵਸ ਦੁਨੀਆਂ ਦੇ ਹਰ ਉਸ ਕੋਨੇ ਮਨਾਇਆ ਜਾਂਦਾ ਜਿੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹੋਈਆਂ ਖਾਲਸੇ ਦੀ ਹੋਂਦ ਦਾ ਬੇਬਾਕੀ ਨਾਲ ਝੰਡਾ ਬੁਲੰਦ ਕਰਦੀਆਂ ਹਨ। ਯੂਰਪ ਵਿੱਚ ਵੀ ਖਾਲਸਾ ਪੰਥ ਦਾ ਸਾਜਣਾ ਦਿਵਸ ਸਿੱਖ ਸੰਗਤ ਗੁਰੂ ਦੇ ਜੈਕਾਰਿਆਂ ਨਾਲ ਅਨੇਕਾਂ ਨਗਰ ਕੀਰਤਨਾਂ ਤੇ ਗੁਰਮਤਿ ਸਮਾਗਮਾਂ ਤਹਿਤ ਮਨਾਉਂਦੀਆਂ ਹਨ। 

ਇਟਲੀ ਜਿੱਥੇ ਕਿ ਸਿੱਖੀ ਦੀ ਆਨ,ਬਾਨ ਤੇ ਸ਼ਾਨ ਲਈ ਹਰ ਸਾਲ ਬਹੁ- ਗਿਣਤੀ ਨਗਰ ਕੀਰਤਨ ਸਜਦੇ ਹਨ ਤੇ ਇਸ ਵਾਰ ਵੀ ਖਾਲਸਾ ਪੰਥ ਸਾਜਣਾ ਦਿਵਸ ਸਿੱਖ ਸੰਗਤਾਂ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਪੁਰਾਤਨ ਸਿੱਖ ਮਰਿਆਦਾ ਅਨੁਸਾਰ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾ ਰਹੀਆਂ ਹਨ ਜਿਹਨਾਂ ਵਿੱਚ ਨਗਰ ਕੀਰਤਨ 4 ਅਪ੍ਰੈਲ 2026 ਦਿਨ ਸ਼ਨੀਵਾਰ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਕਿਆਪੋ ਵਿਚੈਂਸਾ,ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾਂ ,11 ਅਪ੍ਰੈਲ 2026 ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਭਾ ਫਲੈਰੋ (ਬਰੇਸ਼ੀਆ),ਗੁਰਦੁਆਰਾ ਸਿੰਘ ਸਭਾ ਨੋਵੇਲਾਰਾ, ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਫਿਉਰੇਨਸੌਲਾਂ, ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਰਮੋਨਾ, 12 ਅਪ੍ਰੈਲ 2026 ਦਿਨ ਐਤਵਾਰ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਕਸਤਲਫਰਾਕੋ (ਮੋਧਨਾ), ਗੁਰਦੁਆਰਾ ਸਿੰਘ ਸਭਾ ਨੌਵਾਰਾ, ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਫੋਨਤਾਂਨੇਲੇ (ਤਰਵੀਜੋ) 18 ਅਪ੍ਰੈਲ 2026 ਦਿਨ ਸ਼ਨੀਵਾਰ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ, ਗੁਰਦੁਆਰਾ ਬਾਬਾ ਜੋਰਾਵਾਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਲੋਨੀਗੋ (ਵਿਚੈਂਸਾ) 19 ਅਪ੍ਰੈਲ 2026 ਦਿਨ ਐਤਵਾਰ ਗੁਰਦੁਆਰਾ ਸਿੰਘ ਸਭਾ ਮਾਰੇਨੇ (ਕੋਨੀਓ), ਗੁਰਦੁਆਰਾ ਸਿੰਘ ਸਭਾ ਪਾਰਮਾ, ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੋਲੋ (ਬਰੇਸ਼ੀਆ), ਗੁਰਦੁਆਰਾ ਹਰਗੋਬਿੰਦ ਸੇਵਾ ਸੁਸਾਇਟੀ ਮਾਸੀਮੀਨਾ (ਰੋਮ), 26 ਅਪ੍ਰੈਲ 2026 ਦਿਨ ਐਤਵਾਰ, ਗੁਰਦੁਆਰਾ ਸਿੰਘ ਸਭਾ ਸੋਮਾਲੋਬਾਰਦੋ (ਵਾਰੇਜੇ), 2 ਮਈ 2026 ਦਿਨ ਸ਼ਨੀਵਾਰ, ਗੁਰਦੁਆਰਾ ਸਿੰਘ ਸਭਾ ਕਾਸਤਲਗੌਬੈਰਤੋ (ਵਿਚੈਂਸਾ) 3 ਮਈ 2026 ਦਿਨ ਐਤਵਾਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਕਾਸਤੇਲੂਕਿਓ (ਮਾਨਤੋਵਾ) ਤੇ ਗੁਰਦੁਆਰਾ ਸਾਹਿਬ ਬਾਬਾ ਲੱਖੀ ਸ਼ਾਹ ਵਣਜਾਰਾ ਪੌਨਤੇਕਰੋਨੇ ਅਲਸਾਂਦਰੀਆ ਆਦਿ ਤੇ ਹੋਰ ਵੀ ਦਿਨਾਂ ਵਿੱਚ ਵੀ ਨਗਰ ਕੀਰਤਨ ਸੱਜ ਰਹੇ ਹਨ ਜਿਹਨਾਂ ਲਈ ਸਿੱਖ ਸੰਗਤ ਅੰਦਰ ਬਹੁਤ ਜਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ।


author

Baljit Singh

Content Editor

Related News