ਸ਼੍ਰੀ ਦੁਰਗਿਆਣਾ ਮੰਦਰ ਕਸਤਿਲਵੇਰਦੇ ਵਿਖੇ ਮਹਾਮਾਈ ਦੇ ਜਾਗਰਣ ਮੌਕੇ ਲੱਗੀਆਂ ਰੌਣਕਾਂ

09/21/2020 11:09:50 AM

ਰੋਮ, (ਕੈਂਥ)- ਇਟਲੀ ਜ਼ਿਲ੍ਹਾ ਕਰੇਮੋਨਾ ਵਿਚ ਪੈਂਦੇ ਸ਼ਹਿਰ ਕਸਤਿਲਵੇਰਦੇ ਵਿਖੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਮਹਾਮਾਈ ਦਾ ਸਲਾਨਾ ਜਾਗਰਣ ਕਰਵਾਇਆ ਗਿਆ,ਜਿਸ ਵਿਚ ਕਾਫੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਮਹਾਮਾਈ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।

PunjabKesari

ਇਸ ਸਲਾਨਾ ਜਾਗਰਣ ਵਿਚ ਯੂਰਪ ਦੇ ਪ੍ਰਸਿੱਧ ਕਲਾਕਾਰ ਪੰਕਜ ਰਾਜਾ ਨੇ ਮਹਾਮਾਈ ਦੇ ਭਜਨ ਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਮੰਦਰ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਅਤੇ ਕੋਰੋਨਾ ਵਾਇਰਸ ਦੇ ਬਚਾਅ ਲਈ ਸਮੂਹ ਸੰਗਤਾਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ, ਸਮੂਹ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਿਆ ਗਿਆ।

ਪ੍ਰੈੱਸ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰੰਬਧਕਾਂ ਅਤੇ ਰਵਿੰਦਰ ਤਿਵਾੜੀ ਨੇ ਦੱਸਿਆ ਕਿ ਮਹਾਮਾਂਈ ਦੇ ਆਸ਼ੀਰਵਾਦ ਨਾਲ ਸਲਾਨਾ ਜਾਗਰਣ ਇਸ ਸਾਲ ਵੀ ਇਹ ਜਾਗਰਣ ਯਾਦਗਾਰੀ ਹੋ ਨਿਬੜਿਆ ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਜਿਵੇਂ ਪਹਿਲਾਂ ਹਰ ਸਾਲ ਇਹ ਜਾਗਰਣ ਕਰਵਾਇਆ ਜਾਂਦਾ ਸੀ ਉਸ ਤਰ੍ਹਾਂ ਤਾਂ ਨਹੀਂ ਮਨਾਇਆ ਗਿਆ, ਕਿਉਂਕਿ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨਾ ਅਤੀ ਜ਼ਰੂਰੀ ਹੁੰਦਾ ਹੈ ਅਤੇ ਮੰਦਰ ਦੀ ਪ੍ਰਬੰਧਕ ਕਮੇਟੀ ਵਲੋਂ ਹਦਾਇਤਾਂ ਦੀ ਹਰ ਪਹਿਲੂ ਤੋਂ ਪਾਲਣਾ ਕੀਤੀ ਗਈ ਸੀ।


Lalita Mam

Content Editor

Related News