ਅਧਿਐਨ ''ਚ ਦਾਅਵਾ, ''ਸਪੁਤਨਿਕ ਵੀ'' ਵੈਕਸੀਨ ਕੋਰੋਨਾ ਡੈਲਟਾ ਸਟ੍ਰੇਨ ਦੇ ਸਾਰੇ ਰੂਪਾਂ ਲਈ ਪ੍ਰਭਾਵਸ਼ਾਲੀ

Wednesday, Oct 27, 2021 - 03:22 PM (IST)

ਅਧਿਐਨ ''ਚ ਦਾਅਵਾ, ''ਸਪੁਤਨਿਕ ਵੀ'' ਵੈਕਸੀਨ ਕੋਰੋਨਾ ਡੈਲਟਾ ਸਟ੍ਰੇਨ ਦੇ ਸਾਰੇ ਰੂਪਾਂ ਲਈ ਪ੍ਰਭਾਵਸ਼ਾਲੀ

ਮਾਸਕੋ (ਯੂ.ਐੱਨ.ਆਈ.): ਰੂਸ ਦੀ ਸਪੁਤਨਿਕ ਵੀ ਵੈਕਸੀਨ ਕੋਰੋਨਾ ਵਾਇਰਸ ਦੇ ਸਾਰੇ ਰੂਪਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਵਿਚ ਪ੍ਰਭਾਵਸ਼ਾਲੀ ਹੈ। ਗਾਮਾਲਿਆ ਨੈਸ਼ਨਲ ਰਿਸਰਚ ਸੈਂਟਰ ਆਫ ਐਪੀਡੇਮਿਓਲੋਜੀ ਐਂਡ ਮਾਈਕ੍ਰੋਬਾਇਓਲੋਜੀ ਦੇ ਡਾਇਰੈਕਟਰ ਅਲੈਗਜ਼ੈਂਡਰ ਗਿੰਟਸਬਰਗ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਨਵੀਂ ਕਿਸਮ ਦੇ ਡੈਲਟਾ ਸਟ੍ਰੇਨ ਦੇ ਵਿਰੁੱਧ ਵੀ ਪ੍ਰਭਾਵਸ਼ਾਲੀ ਹੈ। 

ਪੜ੍ਹੋ ਇਹ ਅਹਿਮ ਖਬਰ - ਅਹਿਮ ਖ਼ਬਰ : 1 ਨਵੰਬਰ ਤੋਂ ਆਸਟ੍ਰੇਲੀਆ ਖੋਲ੍ਹੇਗਾ ਵਿਦੇਸ਼ੀ ਯਾਤਰਾ ਲਈ ਦਰਵਾਜ਼ੇ

ਰਿਪੋਰਟ ਮੁਤਾਬਕ, ਸੋਮਵਾਰ ਨੂੰ ਮਾਸਕੋ ਅਤੇ ਮਾਸਕੋ ਸੂਬੇ ਵਿੱਚ ਡੈਲਟਾ ਸਟ੍ਰੇਨ ਦੇ ਨਵੇਂ ਰੂਪਾਂ ਦੇ ਤਿੰਨ ਮਾਮਲੇ ਸਾਹਮਣੇ ਆਏ। ਗਿੰਟਸਬਰਗ ਤੋਂ ਜਦੋਂ ਇਹ ਪੁੱਛਿਆ ਗਿਆ ਕੀ ਸਪੂਤਨਿਕ V ਡੈਲਟਾ ਸਟ੍ਰੇਨ ਦੇ ਨਵੇਂ ਰੂਪਾਂ ਲਈ ਪ੍ਰਭਾਵਸ਼ਾਲੀ ਹੈ? ਤਾਂ ਜਵਾਬ ਵਿੱਚ ਉਹਨਾਂ ਨੇ ਕਿਹਾ,“ਸਪੁਤਨਿਕ ਵੀ ਵੈਕਸੀਨ ਸਾਰੇ ਰੂਪਾਂ ਵਿਰੁੱਧ ਪ੍ਰਭਾਵਸ਼ਾਲੀ ਹੈ। ਅਸਲੀ ਵੇਰੀਐਂਟ ਦੇ ਮੁਕਾਬਲੇ ਕੋਈ ਵੀ ਵੈਰੀਐਂਟ ਮਹਾਮਾਰੀ ਦੇ ਰੂਪ ਵਿਚ ਪ੍ਰਭਾਵਸ਼ਾਲੀ ਨਹੀਂ ਰਿਹਾ ਹੈ।” ਉਹਨਾਂ ਨੇ ਅੱਗੇ ਕਿਹਾ ਕਿ ਨਵੇਂ ਡੈਲਟਾ ਵੇਰੀਐਂਟਸ ਦਾ ਅਸਰ ਲਗਾਤਾਰ ਦਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ, ਵਿਗਿਆਨੀਆਂ ਨੇ ਯੂਕੇ ਵਿੱਚ AY.4.2 ਰੂਪਾਂ ਦੀ ਮੌਜੂਦਗੀ ਦੀ ਰਿਪੋਰਟ ਕੀਤੀ ਸੀ ਜੋ ਆਮ ਡੈਲਟਾ ਸਟ੍ਰੇਨ ਨਾਲੋਂ ਵੱਧ ਤੇਜ਼ੀ ਨਾਲ ਫੈਲਦਾ ਹੈ।


author

Vandana

Content Editor

Related News