Sputnik-V ਵੈਕਸੀਨ 92 ਫੀਸਦੀ ਅਸਰਦਾਰ, ਸਾਇੰਸਦਾਨ ਅਗਲੀਆਂ ਪੀੜ੍ਹੀਆਂ ਨੂੰ ਸੁਣਾਉਣਗੇ ਸਫਲਤਾ ਦੀ ਕਹਾਣੀ

Wednesday, Nov 11, 2020 - 09:13 PM (IST)

ਮਾਸਕੋ - ਰੂਸ ਦੀ ਸਪੁਤਨਿਕ-ਵੀ ਵੈਕਸੀਨ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਲਈ 92 ਫੀਸਦੀ ਅਸਰਦਾਰ ਹੈ। ਵੈਕਸੀਨ ਦੇ ਆਖਰੀ ਟ੍ਰਾਇਲ ਨਤੀਜਿਆਂ ਦੇ ਆਧਾਰ 'ਤੇ ਸੋਵਰੇਨ ਵੈਲਥ ਫੰਡ ਨੇ ਇਹ ਦਾਅਵਾ ਬੁੱਧਵਾਰ ਨੂੰ ਕੀਤਾ ਹੈ। ਜ਼ਿਕਰਯੋਗ ਹੈ ਕਿ ਵੈਕਸੀਨ ਦੀ ਦੌੜ ਵਿਚ ਰੂਸ ਪੱਛਮੀ ਦੇਸ਼ਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਹੈ ਅਤੇ ਅਗਸਤ ਵਿਚ ਹੀ ਉਸ ਨੇ ਆਪਣੀ ਵੈਕਸੀਨ ਨੂੰ ਰਜਿਸਟਰ ਕਰਾ ਲਿਆ ਸੀ। ਉਥੇ, ਪੱਛਮ ਦਾ ਰੂਸ ਦੇ ਯਤਨਾਂ 'ਤੇ ਸਵਾਲ ਚੁੱਕਣਾ ਜਾਰੀ ਹੈ।

16 ਹਜ਼ਾਰ ਵਲੰਟੀਅਰਸ 'ਤੇ ਟ੍ਰਾਇਲ
ਰਾਇਟਰਸ ਦੀ ਖਬਰ ਮੁਤਾਬਕ 16 ਹਜ਼ਾਰ ਵਲੰਟੀਅਰਸ 'ਤੇ ਕੀਤੇ ਗਏ ਟ੍ਰਾਇਲ ਵਿਚ ਵੈਕਸੀਨ ਦੀਆਂ 2 ਡੋਜ਼ ਦਿੱਤੀਆਂ ਗਈਆਂ ਸਨ। ਰਸ਼ੀਅਨ ਡਾਇਰੈਕਟ ਇੰਵੈਸਟਮੈਂਟ ਫੰਡ (ਆਰ. ਡੀ. ਆਈ. ਐੱਫ.) ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ। ਆਰ. ਡੀ. ਆਈ. ਐੱਫ. ਵੈਕਸੀਨ ਦੇ ਵਿਕਾਸ ਅਤੇ ਗਲੋਬਲ ਮਾਰਕੇਟਿੰਗ ਦਾ ਕੰਮ ਕਰ ਰਿਹਾ ਹੈ। ਹਾਲਾਂਕਿ ਮਾਹਿਰਾਂ ਦਾ ਆਖਣਾ ਹੈ ਕਿ ਟ੍ਰਾਇਲ ਦੇ ਡਿਜ਼ਾਈਨ ਅਤੇ ਪ੍ਰੋਟੋਕਾਲ ਦੇ ਬਾਰੇ ਵਿਚ ਜਾਣਕਾਰੀ ਬਹੁਤ ਜ਼ਿਆਦਾ ਨਹੀਂ ਹੈ। ਅਜਿਹੇ ਵਿਚ ਨਤੀਜਿਆਂ ਨੂੰ ਲੈ ਕੇ ਕੁਝ ਕਹਿਣਾ ਅਜੇ ਮੁਸ਼ਕਿਲ ਹੈ।

ਸੁਣਾਈਆਂ ਜਾਣਗੀਆਂ ਕਹਾਣੀਆਂ
ਆਰ. ਡੀ. ਆਈ. ਐੱਫ. ਦੇ ਹੈੱਡ ਕਿਰੀਲ ਦਿਮਿਤ੍ਰੀਵ ਨੇ ਦੱਸਿਆ ਕਿ ਅਸੀਂ ਡਾਟਾ ਦੇ ਆਧਾਰ 'ਤੇ ਆਖ ਰਹੇ ਹਾਂ ਕਿ ਸਾਡੇ ਕੋਲ ਕਾਫੀ ਅਸਰਦਾਰ ਵੈਕਸੀਨ ਹੈ। ਉਨ੍ਹਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਹ ਇਕ ਅਜਿਹੀ ਖਬਰ ਹੈ ਕਿ ਵੈਕਸੀਨ ਦੇ ਡਿਵੈਲਪਰ ਇਸ ਦੇ ਬਾਰੇ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਕਰਨਗੇ। ਦੂਜੇ ਪਾਸੇ ਸਾਇੰਸਦਾਨਾਂ ਨੇ ਮਾਸਕੋ ਦੇ ਤੇਜ਼ੀ ਨਾਲ ਅੱਗੇ ਵਧਣ ਅਤੇ ਉਸ ਨੂੰ ਰੈਗੂਲੇਟਰੀ ਇਜਾਜ਼ਤ ਮਿਲਣ 'ਤੇ ਚਿੰਤਾ ਜਤਾਈ ਹੈ। ਉਹ ਇਸ ਗੱਲ ਨੂੰ ਲੈ ਕੇ ਸ਼ੱਕ ਜਤਾ ਰਹੇ ਹਨ ਕਿ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਅਤੇ ਅਸਰਦਾਰ ਐਲਾਨ ਕੀਤੇ ਜਾਣ ਤੋਂ ਪਹਿਲਾਂ ਕੀ ਵੈਕਸੀਨ ਦਾ ਵੱਡੇ ਪੱਧਰ 'ਤੇ ਟ੍ਰਾਇਲ ਕੀਤਾ ਜਾਣਾ ਚਾਹੀਦਾ ਹੈ?

6 ਮਹੀਨੇ ਟ੍ਰਾਇਲ
ਆਰ. ਡੀ. ਆਈ. ਐੱਫ. ਨੇ ਆਖਿਆ ਹੈ ਕਿ ਰੂਸੀ ਟ੍ਰਾਇਲ 6 ਮਹੀਨੇ ਚੱਲੇਗਾ ਅਤੇ ਇਸ ਦੇ ਡਾਟਾ ਨੂੰ ਅੰਤਰਰਾਸ਼ਟਰੀ ਮੈਡੀਕਲ ਜਨਰਲ ਵਿਚ ਪੀਅਰ ਰਿਵਿਊ ਤੋਂ ਬਾਅਦ ਪਬਲਿਸ਼ ਕੀਤਾ ਜਾਵੇਗਾ। ਵੈਕਸੀਨ ਦੇ ਟ੍ਰਾਇਲ ਦੌਰਾਨ 20 ਲੋਕਾਂ ਨੂੰ ਕੋਵਿਡ-19 ਹੋਇਆ ਅਤੇ ਇਸ ਤੋਂ ਬਾਅਦ ਟੈਸਟ ਕੀਤਾ ਗਿਆ ਕਿ ਕਿੰਨੇ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਅਤੇ ਕਿੰਨੇ ਲੋਕਾਂ ਨੂੰ ਪਲਸੀਬੋ।

ਫਾਈਜ਼ਰ ਨੇ ਵੀ ਕੀਤਾ ਐਲਾਨ
ਇਹ ਫਾਈਜ਼ਰ ਅਤੇ ਬਾਇਓਨਟੈੱਕ ਦੀ ਵੈਕਸੀਨ ਦੇ ਟ੍ਰਾਇਲ ਵਿਚ ਪਾਏ ਗਏ 94 ਇੰਫੈਕਸ਼ਨ ਮਾਮਲਿਆਂ ਤੋਂ ਕਾਫੀ ਘੱਟ ਸੀ। ਫਾਈਜ਼ਰ ਨੇ ਬਾਅਦ ਵਿਚ ਕਿਹਾ ਕਿ ਉਹ ਟ੍ਰਾਇਲ ਜਾਰੀ ਰੱਖੇਗਾ ਪਰ ਬਾਅਦ ਵਿਚ 164 ਕੋਵਿਡ-19 ਕੇਸ ਪਾਏ ਗਏ। ਦੱਸ ਦਈਏ ਕਿ ਫਾਈਜ਼ਰ ਅਤੇ ਬਾਇਓਨਟੈੱਕ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਵੈਕਸੀਨ 90 ਫੀਸਦੀ ਅਸਰਦਾਰ ਹੈ।


Khushdeep Jassi

Content Editor

Related News