ਬੈਰਗਾਮੋ ''ਚ ਮਜ਼ਦੂਰਾਂ ਦੇ ਹੱਕਾਂ ਦੀ ਹਾਮੀ ਭਰਦਾ ਵਿਸ਼ੇਸ਼ ਮੁਜ਼ਾਹਰਾ ਕੀਤਾ ਗਿਆ

Thursday, May 05, 2022 - 03:19 PM (IST)

ਬੈਰਗਾਮੋ ''ਚ ਮਜ਼ਦੂਰਾਂ ਦੇ ਹੱਕਾਂ ਦੀ ਹਾਮੀ ਭਰਦਾ ਵਿਸ਼ੇਸ਼ ਮੁਜ਼ਾਹਰਾ ਕੀਤਾ ਗਿਆ

ਰੋਮ(ਕੈਂਥ)- ਇਟਲੀ ਦੇ ਜ਼ਿਲ੍ਹਾ ਬੈਰਗਾਮੋ ਵਿਖੇ ਮਜ਼ਦੂਰ ਦਿਵਸ ਨੂੰ ਸਮਰਪਿਤ ਇਟਲੀ ਦੀਆਂ ਵੱਖ-ਵੱਖ ਸੰਸਥਾਵਾਂ, ਖੱਬੇ ਪੱਖੀ ਪਾਰਟੀਆਂ, ਜਿਨ੍ਹਾਂ ਵਿੱਚ ਟਰੇਡ ਯੂਨੀਅਨ ਸੀਸਲ ਸੀ. ਜੀ. ਐੱਲ. ਲੂਟਾ ਕਾਓਬਾਸ ਅਤੇ ਕਮਿਊਨਿਸਟ ਪਾਰਟੀ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਪਰੋਕਤ ਸੰਸਥਾਵਾਂ ਦੇ ਬੁਲਾਰਿਆਂ ਨੇ ਯੂਕ੍ਰੇਨ ਅਤੇ ਰੂਸ ਦਰਮਿਆਨ ਚੱਲ ਰਹੀ ਜੰਗ ਅਤੇ ਨਾਟੋ ਤੇ ਯੂਰਪੀਅਨ ਯੂਨੀਅਨ ਵੱਲੋਂ ਦਖ਼ਲਅੰਦਾਜ਼ੀ ਦਾ ਵਿਰੋਧ ਕੀਤਾ। 

PunjabKesari

ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਪਰੋਕਤ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਜਿੱਥੇ ਵਿਰੋਧ ਪ੍ਰਗਟਾਇਆ, ਉੱਥੇ ਹੀ ਸਰਕਾਰ ਅੱਗੇ ਕੁੱਝ ਅਹਿਮ ਮੰਗਾਂ ਜਿਵੇਂ ਬੇਘਰੇ ਅਤੇ ਬੇਰੁਜ਼ਗਾਰ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ, ਸ਼ੋਸ਼ਲ ਸਹਾਇਤਾ ਵਧਾਉਣ ਅਤੇ ਤੇਲ ਗੈਸ ਆਦਿ ਵਸਤਾਂ ਦੀਆਂ ਕੀਮਤਾਂ ਨੂੰ ਘਟਾਉਣ ਦੀ ਮੰਗ ਵੀ ਕੀਤੀ ਗਈ। ਸ਼ਾਂਤ ਪੂਰਨ ਢੰਗ ਨਾਲ ਚੱਲੇ ਇਸ ਰੋਸ ਪ੍ਰਦਰਸ਼ਨ ਵਿੱਚ ਇਟਾਲੀਅਨ ਲੋਕਾਂ ਤੋਂ  ਇਲਾਵਾ ਹੋਰ ਕਈ ਦੇਸ਼ਾਂ ਦੇ ਲੋਕਾਂ ਨੇ ਵੀ ਭਾਗ ਲਿਆ।


author

cherry

Content Editor

Related News