ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਦੇ ਵਿਸ਼ੇਸ਼ ਦੀਵਾਨ 17 ਨੂੰ

Friday, Aug 16, 2024 - 05:47 PM (IST)

ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਦੇ ਵਿਸ਼ੇਸ਼ ਦੀਵਾਨ 17 ਨੂੰ

ਰੋਮ(ਕੈਂਥ)- ਆਪਣੀ ਸ਼ੁਰੀਲੀ ਤੇ ਦਮਦਾਰ ਆਵਾਜ਼ ਨਾਲ ਸੰਗਤਾਂ ਨੂੰ ਸੱਚ ਦਾ ਹੋਕਾ ਦੇਕੇ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਚਰਚਿਤ ਪ੍ਰਚਾਰਕ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ ਅੱਜ-ਕਲੂ ਆਪਣੇ ਪਹਿਲੀ ਯੂਰਪ ਫੇਰੀ 'ਤੇ ਹਨ। ਇਸ ਦੌਰਾਨ ਉਹ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਸੰਗਤਾਂ ਦੇ ਦਰਸ਼ਨ ਕਰਨਗੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਵਿਦਿਆਰਥੀ ਲੁੱਟਖੋਹ ਦਾ ਸ਼ਿਕਾਰ, ਖਤਰੇ 'ਚ ਕਰੀਅਰ 

17 ਅਗਸਤ ਨੂੰ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ ਲੀਵੀ (ਸਬਾਊਦੀਆ) ਤੇ 18 ਅਗਸਤ ਸਵੇਰ ਸਮੇਂ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲੀਆਰਾ 47 ਨੰਬਰ ਰੋਡ ਪੁਨਤੀਨੀਆ (ਲਾਤੀਨਾ) ਵਿਖੇ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ। ਬਾਬਾ ਗੁਲਾਬ ਸਿੰਘ ਜਿਨ੍ਹਾ ਦੇ ਅਨੇਕਾਂ ਧਾਰਮਿਕ ਸ਼ਬਦਾਂ ਨੇ ਸੰਗਤਾਂ ਨੂੰ ਨਵੀ ਸੇਧ ਦਿੰਦਿਆਂ ਜਾਗਰੂਕ ਕੀਤਾ ਹੈ, ਸੰਗਤਾਂ ਅੰਦਰ ਇਨ੍ਹਾਂ ਲਈ ਬਹੁਤ ਹੀ ਪਿਆਰ ਤੇ ਸਤਿਕਾਰ ਦੇਖਿਆ ਜਾ ਰਿਹਾ ਹੈ ।ਸੰਗਤਾਂ ਵੱਲੋਂ ਮਿਲ ਰਹੇ ਸਹਿਯੋਗ ਦੇ ਮੱਦੇ ਨਜ਼ਰ ਹੀ ਬਾਬਾ ਗੁਲਾਬ ਸਿੰਘ ਆਪਣੀ ਪਹਿਲੀ ਯੂਰਪ ਫੇਰੀ 'ਤੇ ਆਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News