ਸਪੇਨ ਦੀ ਰਾਜਧਾਨੀ 'ਚ ਬ੍ਰਿਟਿਸ਼ ਦੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੀ ਦਸਤਕ

Saturday, Dec 26, 2020 - 09:04 PM (IST)

ਸਪੇਨ ਦੀ ਰਾਜਧਾਨੀ 'ਚ ਬ੍ਰਿਟਿਸ਼ ਦੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੀ ਦਸਤਕ

ਮੈਡਰਿਡ- ਬ੍ਰਿਟੇਨ ਵਿਚ ਮਿਲੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਹੁਣ ਚਾਰ ਮਾਮਲੇ ਸਪੇਨ ਦੀ ਰਾਜਧਾਨੀ ਮੈਡਰਿਡ ਵਿਚ ਸਾਹਮਣੇ ਆਏ ਹਨ। ਮੈਡਰਿਡ ਸਰਕਾਰ ਨੇ ਇਸ ਦੀ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ। ਸਪੇਨ ਵਿਚ ਨਵੇਂ ਸਟ੍ਰੇਨ ਦੇ ਇਹ ਪਹਿਲੇ ਮਾਮਲੇ ਹਨ।

ਉੱਥੇ ਦੇ ਉਪ ਸਿਹਤ ਮੁਖੀ ਐਂਟੋਨੀਓ ਜਾਪਾਤਰੋ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚਾਰ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਈ ਹੈ। ਇਹ ਹਾਲ ਹੀ ਵਿਚ ਯੂ. ਕੇ. ਤੋਂ ਆਏ ਸਨ। ਹਾਲਾਂਕਿ, ਇਹ ਚਾਰੋਂ ਗੰਭੀਰ ਰੂਪ ਨਾਲ ਬੀਮਾਰ ਨਹੀਂ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਨਵਾਂ ਸਟ੍ਰੇਨ ਜ਼ਿਆਦਾ ਸੰਕਰਾਮਕ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਸ ਨਾਲ ਜ਼ਿਆਦਾ ਗੰਭੀਰ ਬਿਮਾਰੀ ਨਹੀਂ ਹੁੰਦੀ। ਜਾਪਾਤਰੋ ਨੇ ਕਿਹਾ ਕਿ ਇਸ ਨੂੰ ਲੈ ਕੇ ਅਲਾਰਮ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਵੇਂ ਕੋਰੋਨਾ ਵਾਇਰਸ ਦੇ ਸਟ੍ਰੇਨ ਦੇ ਤਿੰਨ ਹੋਰ ਸ਼ੱਕੀ ਮਾਮਲੇ ਮਿਲੇ ਹਨ। ਹਾਲਾਂਕਿ, ਉਨ੍ਹਾਂ ਦੀ ਰਿਪੋਰਟ ਮੰਗਲਵਾਰ ਜਾਂ ਬੁੱਧਵਾਰ ਨੂੰ ਉਪਲਬਧ ਹੋਵੇਗੀ। ਗੌਰਤਲਬ ਹੈ ਕਿ ਬ੍ਰਿਟੇਨ ਵਿਚ ਨਵੇਂ ਸਟ੍ਰੇਨ ਦਾ ਪਤਾ ਲੱਗਣ ਤੋਂ ਬਾਅਦ ਸਪੇਨ ਸਣੇ ਲਗਭਗ 50 ਦੇਸ਼ਾਂ ਨੇ ਯਾਤਰਾ ਦੀ ਪਾਬੰਦੀ ਲਾ ਦਿੱਤੀ ਹੈ। ਮੈਡਰਿਡ ਨੇ ਮੰਗਲਵਾਰ ਤੋਂ ਸਪੈਨਿਸ਼ ਨਾਗਰਿਕਾਂ ਅਤੇ ਨਿਵਾਸੀਆਂ ਨੂੰ ਛੱਡ ਕੇ ਯੂਨਾਈਟਿਡ ਕਿੰਗਡਮ ਤੋਂ ਕਿਸੇ ਵੀ ਯਾਤਰੀ ਦੇ ਦਾਖ਼ਲੇ 'ਤੇ ਪਾਬੰਦੀ ਲਾ ਦਿੱਤੀ ਹੈ।


author

Sanjeev

Content Editor

Related News