ਸਪੇਨ 'ਚ 24 ਘੰਟੇ 'ਚ ਰਿਕਾਰਡ 838 ਮੌਤਾਂ, ਕੁੱਲ ਮ੍ਰਿਤਕਾਂ ਦੀ ਗਿਣਤੀ 31,000 ਦੇ ਪਾਰ

03/29/2020 5:46:42 PM

ਮੈਡ੍ਰਿਡ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਮਾਮਲੇ ਅਤੇ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੋਵਿਡ-19 ਦਾ ਪ੍ਰਕੋਪ ਫਿਲਹਾਲ ਕੰਟਰੋਲ ਵਿਚ ਆਉਂਦਾ ਨਹੀਂ ਦਿਸ ਰਿਹਾ।ਇਸ ਮਹਾਮਾਰੀ ਦਾ ਪ੍ਰਕੋਪ ਸਪੇਨ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸਪੇਨ ਵਿਚ ਕੋਰੋਨਾ ਨਾਲ 24 ਘੰਟੇ ਵਿਚ ਰਿਕਾਰਡ 838 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਸਪੇਨ ਵਿਚ ਮਰਨ ਵਾਲਿਆਂ ਦੀ ਗਿਣਤੀ 6,528 ਹੋ ਗਈ ਹੈ।

ਈਰਾਨ 'ਚ ਵਧਿਆ ਮੌਤਾਂ ਦਾ ਅੰਕੜਾ
ਈਰਾਨ ਵਿਚ ਵੀ ਕੋਰੋਨਾਵਾਇਰਸ ਨਾਲ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਈਰਾਨ ਵਿਚ ਕੋਰੋਨਾਵਾਇਰਸ ਨਾਲ 123 ਮੌਤਾਂ ਦਰਜ ਕੀਤੀਆਂ ਗਈਆਂ ਹਨ. ਜਿਸ ਨਾਲ ਇੱਥੇ ਮਰਨ ਵਾਲਿਆਂ ਦਾ ਅੰਕੜਾ 2,640 ਹੋ ਗਿਆ ਹੈ।

ਨਿਊਜ਼ੀਲੈਂਡ 'ਚ ਪਹਿਲੀ ਮੌਤ
ਦੁਨੀਆ ਭਰ ਵਿਚ ਜਾਨਲੇਵਾ ਸਾਬਤ ਹੋ ਰਿਹਾ ਕੋਰੋਨਾਵਾਇਰਸ ਨਿਊਜ਼ੀਲੈਂਡ ਵਿਚ ਪੈਰ ਪਸਾਰਨ ਲੱਗਾ ਹੈ।ਇੱਥੇ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 514 ਪੌਜੀਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹੁਣ ਤੱਕ 56 ਕੋਰੋਨਾ ਇਨਫੈਕਟਿਡ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਫਰਾਂਸ 'ਚ 24 ਘੰਟੇ 'ਚ 300 ਤੋਂ ਵੱਧ ਮੌਤਾਂ
ਇਸ ਮਹਾਮਾਰੀ ਨਾਲ ਜਿਹੜੇ ਦੇਸ਼ਾਂ ਵਿਚ ਹੁਣ ਤੱਕ 2000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਵਿਚ ਫਰਾਂਸ ਵੀ ਸ਼ਾਮਲ ਹੈ। ਫਰਾਂਸ ਵਿਚ ਹੁਣ ਤੱਕ 2,300 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ ਪਿਛਲੇ 24 ਘੰਟੇ ਵਿਚ 300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਹੁਣ ਤੱਕ 38,105 ਕੋਰੋਨਾ ਪੌਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਹਨਾਂ ਵਿਚੋਂ 5,724 ਮਰੀਜ਼ ਠੀਕ ਵੀ ਹੋਏ ਹਨ।

ਸਿੰਗਾਪੁਰ 'ਚ ਮਰੀਜ਼ਾਂ ਦੀ ਗਿਣਤੀ 800 ਦੇ ਪਾਰ
ਸਿੰਗਾਪੁਰ ਵਿਚ ਹੁਣ ਤੱਕ 800 ਤੋਂ ਵਧੇਰੇ ਇਨਫਕੈਟਿਡ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਿਚ 2 ਲੋਕਾਂ ਦੀ ਜਾਨ ਗਈ ਹੈ ਜਦਕਿ 198 ਮਰੀਜ਼ ਠੀਕ ਵੀ ਹੋਏ ਹਨ।

ਜਾਣੋ ਬਾਕੀ ਦੇਸ਼ਾਂ ਦੀ ਸਥਿਤੀ
ਅਮਰੀਕਾ- 123,781 ਮਾਮਲੇ, 2,229 ਮੌਤਾਂ
ਇਟਲੀ- 92,472 ਮਾਮਲੇ, 10,023 ਮੌਤਾਂ
ਚੀਨ- 81,439 ਮਾਮਲੇ, 3,300 ਮੌਤਾਂ
ਸਪੇਨ- 78,797 ਮਾਮਲੇ, 6,528 ਮੌਤਾਂ
ਜਰਮਨੀ- 58,247 ਮਾਮਲੇ, 455 ਮੌਤਾਂ
ਈਰਾਨ- 38,309 ਮਾਮਲੇ, 2,640 ਮੌਤਾਂ
ਫਰਾਂਸ- 37,575 ਮਾਮਲੇ, 2,314 ਮੌਤਾਂ
ਬ੍ਰਿਟੇਨ- 17,089 ਮਾਮਲੇ, 1,019 ਮੌਤਾਂ
ਸਵਿਟਜ਼ਰਲੈਂਡ- 14,352 ਮਾਮਲੇ, 282 ਮੌਤਾਂ
ਬੈਲਜੀਅਮ- 10,836 ਮਾਮਲੇ, 431 ਮੌਤਾਂ
ਦੱਖਣੀ ਕੋਰੀਆ- 9,583 ਮਾਮਲੇ, 152 ਮੌਤਾਂ
ਆਸਟ੍ਰੀਆ- 8,450 ਮਾਮਲੇ, 86 ਮੌਤਾਂ
ਤੁਰਕੀ- 7,402 ਮਾਮਲੇ, 108 ਮੌਤਾਂ
ਪੁਰਤਗਾਲ- 5,962 ਮਾਮਲੇ, 119 ਮੌਤਾਂ
ਕੈਨੇਡਾ- 5,655 ਮਾਮਲੇ, 60 ਮੌਤਾਂ
ਨਾਰਵੇ- 4,213 ਮਾਮਲੇ, 23 ਮੌਤਾਂ
ਆਸਟ੍ਰੇਲੀਆ- 3,969 ਮਾਮਲੇ, 16 ਮੌਤਾਂ
ਬ੍ਰਾਜ਼ੀਲ- 3,904 ਮਾਮਲੇ, 117 ਮੌਤਾਂ
ਇਜ਼ਰਾਈਲ 3,865 ਮਾਮਲੇ, 13 ਮੌਤਾਂ
ਸਵੀਡਨ- 3,447 ਮਾਮਲੇ, 105 ਮੌਤਾਂ
ਮਲੇਸ਼ੀਆ- 2,470 ਮਾਮਲੇ, 34 ਮੌਤਾਂ
ਆਇਰਲੈਂਡ- 2,415 ਮਾਮਲੇ, 36 ਮੌਤਾਂ
ਡੈਨਮਾਰਕ 2,395 ਮਾਮਲੇ, 72 ਮੌਤਾਂ
ਚਿਲੀ- 1,909 ਮਾਮਲੇ, 6 ਮੌਤਾਂ
ਲਕਜ਼ਮਬਰਗ- ,1831 ਮਾਮਲੇ, 18 ਮੌਤਾਂ
ਇਕਵਾਡੋਰ, 1,823 ਮਾਮਲੇ, 48 ਮੌਤਾਂ
ਰੋਮਾਨੀਆ, 1,760 ਮਾਮਲੇ, 40 ਮੌਤਾਂ
ਪੋਲੈਂਡ- 1,717 ਮਾਮਲੇ, 19 ਮੌਤਾਂ
ਜਾਪਾਨ- 1,693 ਮਾਮਲੇ, 52 ਮੌਤਾਂ
ਰੂਸ- 1,534 ਮਾਮਲੇ, 8 ਮੌਤਾਂ
ਪਾਕਿਸਤਾਨ- 1,526 ਮਾਮਲੇ, 13 ਮੌਤਾਂ
ਫਿਲਪੀਨਜ਼- 1,418 ਮਾਮਲੇ, 71 ਮੌਤਾਂ
ਥਾਈਲੈਂਡ- 1,388 ਮਾਮਲੇ, 7 ਮੌਤਾਂ
ਇੰਡੋਨੇਸ਼ੀਆ- 1,285 ਮਾਮਲੇ, 114 ਮੌਤਾਂ
ਫਿਨਲੈਂਡ 1,221 ਮਾਮਲੇ, 9 ਮੌਤਾਂ
ਸਾਊਦੀ ਅਰਬ- 1,203 ਮਾਮਲੇ, 4 ਮੌਤਾਂ
ਗ੍ਰੀਸ- 1,061 ਮਾਮਲੇ, 32 ਮੌਤਾਂ
ਭਾਰਤ- 987 ਮਾਮਲੇ, 25 ਮੌਤਾਂ


Vandana

Content Editor

Related News