ਸਪੇਨ : 3 ਵਿਅਕਤੀਆਂ ਨੂੰ ਕਤਲ ਕਰਨ ਦੇ ਇਲਜ਼ਾਮ ਵਿਚ ਵਿਅਕਤੀ ਗ੍ਰਿਫਤਾਰ

12/15/2017 5:27:31 PM

ਮੈਡ੍ਰਿਡ (ਏ.ਪੀ.)- ਸਪੈਨਿਸ਼ ਅਧਿਕਾਰੀਆਂ ਵਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ’ਤੇ ਤਿੰਨ ਲੋਕਾਂ ਨੂੰ ਕਤਲ ਕਰਨ ਦਾ ਇਲਜ਼ਾਮ ਹੈ। ਜਿਨ੍ਹਾਂ ਵਿਚ ਦੋ ਸਿਵਲ ਗਾਰਡ ਸ਼ਾਮਲ ਹਨ।  ਦੇ ਬੁਲਾਰੇ ਨੇ ਦੱਸਿਆ ਕਿ ਨੋਬਰਟ ਫੇਹਰ (36) ਜੋ ਕਿ ਸਰਬੀਆ ਦਾ ਰਹਿਣ ਵਾਲਾ ਹੈ, ਨੂੰ ਸਪੇਨ ਦੇ ਪੇਂਡੂ ਇਲਾਕੇ ਕੈਂਟਾਵੀਏਜਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਨੋਬਰਟ ਨੇ ਇਕ ਆਮ ਨਾਗਰਿਕ ਅਤੇ ਦੋ ਸਿਵਲ ਗਾਰਡ ਨੂੰ ਵੀਰਵਾਰ ਨੂੰ ਗੋਲੀ ਮਾਰ ਦਿੱਤੀ ਸੀ, ਜਿਸ ਸਬੰਧੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਸੀ। ਇਕ ਪੁਲਸ ਅਧਿਕਾਰੀ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਫੇਹਰ ਵਿਰੁੱਧ ਇਟਲੀ ਅਥਾਰਿਟੀ ਵਲੋਂ ਕਤਲ ਅਤੇ ਰੋਬਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ।


Related News