ਕੋਰੋਨਾ ਪਾਜ਼ੇਟਿਵ ਹੋਈ 113 ਸਾਲਾ ਮਹਿਲਾ ਨੇ ਜਿੱਤੀ ਜ਼ਿੰਦਗੀ ਦੀ ਜੰਗ

Wednesday, May 13, 2020 - 06:23 PM (IST)

ਕੋਰੋਨਾ ਪਾਜ਼ੇਟਿਵ ਹੋਈ 113 ਸਾਲਾ ਮਹਿਲਾ ਨੇ ਜਿੱਤੀ ਜ਼ਿੰਦਗੀ ਦੀ ਜੰਗ

ਮੈਡ੍ਰਿਡ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨੂੰ ਲੈਕੇ ਲੋਕਾਂ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ 113 ਸਾਲ ਦੀ ਇਕ ਮਹਿਲਾ ਨੇ ਕੋਰੋਨਾਵਾਇਰਸ ਨੂੰ ਹਰਾ ਦਿੱਤਾ ਹੈ। 113 ਸਾਲਾ ਮਾਰੀਆ ਬ੍ਰਾਨਯਾਸ ਸਪੇਨ ਵਿਚ ਰਹਿੰਦੀ ਹੈ ਪਰ ਉਹਨਾਂ ਦਾ ਜਨਮ ਅਮਰੀਕਾ ਵਿਚ ਹੋਇਆ ਸੀ। ਮਾਰੀਆ ਕੋਰੋਨਾ ਤੋਂ ਠੀਕ ਹੋਣ ਵਾਲੀ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਮੰਨੀ ਜਾ ਰਹੀ ਹੈ। ਮਾਰੀਆ ਦਾ ਜਨਮ 4 ਮਾਰਚ 1907 ਨੂੰ ਅਮਰੀਕਾ ਦੇ ਸਾਨ ਫ੍ਰਾਂਸਿਸਕੋ ਵਿਚ ਹੋਇਆ ਸੀ। ਸਪੇਨ ਦੇ ਰਹਿਣ ਵਾਲੇ ਉਹਨਾਂ ਦੇ ਪਿਤਾ ਅਮਰੀਕਾ ਵਿਚ ਪੱਤਰਕਾਰ ਸਨ। ਪਹਿਲੇ ਵਿਸ਼ਵ ਯੁੱਧ ਦੇ ਸਮੇਂ ਮਾਰੀਆ ਇਕ ਕਿਸ਼ਤੀ ਜ਼ਰੀਏ ਪਰਿਵਾਰ ਦੇ ਨਾਲ ਸਪੇਨ ਆ ਗਈ ਸੀ। 1918-19 ਦੇ ਸਪੈਨਿਸ਼ ਫਲੂ ਅਤੇ 1936-39 ਵਿਚ ਸਪੇਨ ਦੇ ਸਿਵਲ ਯੁੱਧ ਦੇ ਦੌਰਾਨ ਵੀ ਮਾਰੀਆ ਸੁਰੱਖਿਅਤ ਰਹੀ ਸੀ। 

PunjabKesari

ਅਪ੍ਰੈਲ ਵਿਚ ਸਪੇਨ ਦੇ ਓਲਾਟ ਸ਼ਹਿਰ ਵਿਚ ਮਾਰੀਆ ਕੋਰੋਨਾ ਨਾਲ ਇਨਫੈਕਟਿਡ ਹੋ ਗਈ ਸੀ। ਰਿਟਾਇਰਮੈਂਟ ਹੋਮ ਵਿਚ ਹੀ ਮਾਰੀਆ ਨੇ ਕੋਰੋਨਾਵਾਇਰਸ ਨੂੰ ਹਰਾ ਦਿੱਤਾ। ਉਹ ਬੀਤੇ 20 ਸਾਲਾਂ ਤੋਂ Santa Maria del Tura ਨਾਮ ਦੇ ਰਿਟਾਇਰਮੈਂਟ ਹੋਮ ਵਿਚ ਰਹਿ ਰਹੀ ਹੈ। ਇਸ ਰਿਟਾਇਰਮੈਂਟ ਹੋਮ ਵਿਚ ਜਿੱਥੇ ਕਈ ਹੋਰ ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਉੱਥੇ ਮਾਰੀਆ ਆਪਣੇ ਕਮਰੇ ਵਿਚ ਆਈਸੋਲੇਸ਼ਨ ਵਿਚ ਰਹਿ ਰਹੀ ਸੀ। ਇਸ ਹੋਮ ਦੀ ਬੁਲਾਰਨ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਮਾਰੀਆ ਬੀਮਾਰੀ ਤੋਂ ਠੀਕ ਹੋ ਗਈ ਹੈ। ਉਸ ਵਿਚ ਹਲਕੇ ਲੱਛਣ ਹੀ ਸਨ।

PunjabKesari

ਬੀਤੇ ਹਫਤੇ ਮਾਰੀਆ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ। ਉਹਨਾਂ ਦੇ ਕਮਰੇ ਵਿਚ ਸਿਰਫ ਇਕ ਸਟਾਫ ਨੂੰ ਪੀ.ਪੀ.ਈ. ਪਾ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਮਾਰੀਆ 3 ਬੱਚਿਆਂ ਦੀ ਮਾਂ ਹੈ। ਠੀਕ ਹੋਣ ਦੇਬਾਅਦ ਉਹਨਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਰਿਟਾਇਰਮੈਂਟ ਹੋਮ ਦੇ ਸਟਾਫ ਦੀ ਤਾਰੀਫ ਕਰ ਰਹੀ ਹੈ।ਮਾਰੀਆ ਤੋਂ ਜਦੋਂ ਉਹਨਾਂ ਦੀ ਲੰਬੀ ਉਮਰ ਦਾ ਰਾਜ਼ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਹਨਾਂ ਨੂੰ ਚੰਗੀ ਸਿਹਤ ਮਿਲੀ। ਮਾਰੀਆ ਦੀ ਬੇਟੀ ਰੋਜ਼ਾ ਮੋਰੇਟ ਨੇ ਕਿਹਾ ਕਿ ਉਹ ਠੀਕ ਹੋ ਗਈ ਹੈ ਅਤੇ ਹੁਣ ਗੱਲਾਂ ਕਰਨੀਆਂ ਚਾਹੁੰਦੀ ਹੈ। ਇੱਥੇ ਦੱਸ ਦਈਏ ਕਿ ਸਪੇਨ ਵਿਚ ਕੋਰੋਨਾ ਨਾਲ 27 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Vandana

Content Editor

Related News