ਸਪੇਨ ''ਚ ਮਨਾਇਆ ਗਿਆ ''ਫੂ਼ਡ ਫਾਈਟ ਫੈਸਟੀਵਲ'', ਤਸਵੀਰਾਂ

12/30/2019 9:45:55 AM

ਮੈਡ੍ਰਿਡ (ਬਿਊਰੋ): ਸਪੇਨ ਦਾ 200 ਸਾਲ ਪੁਰਾਣਾ ਕੈਥੋਲਿਕ ਫੂਡ ਫਾਈਟ ਫੈਸਟੀਵਲ ਬੀਤੇ ਦਿਨੀਂ ਐਲਕਾਂਟੇ ਸੂਬੇ ਦੇ ਆਈ.ਬੀ.ਆਈ. ਸ਼ਹਿਰ ਵਿਚ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਇਕ-ਦੂਜੇ ਦੇ ਉੱਤੇ ਸੜੇ ਆਂਡੇ, ਆਟਾ, ਹਰਬਲ ਰੰਗ ਅਤੇ ਪਟਾਕਿਆਂ ਦੀ ਸਵਾਹ ਸੁੱਟ ਕੇ ਫੈਸਟੀਵਲ ਮਨਾਇਆ। ਹਰੇਕ ਸਾਲ 28 ਦਸੰਬਰ ਨੂੰ ਮਨਾਇਆ ਜਾਣ ਵਾਲਾ ਇਹ ਤਿਉਹਾਰ ਪਿਆਰ ਅਤੇ ਦੋਸਤਾਨਾ ਲੜਾਈ ਦਾ ਪ੍ਰਤੀਕ ਹੈ। ਇਹ ਲੜਾਈ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਕਰੀਬ 2 ਵਜੇ ਤੱਕ ਚੱਲੀ। 

PunjabKesari

ਇਸ ਲੜਾਈ ਲਈ ਦੋ ਟੋਲੀਆਂ ਬਣਾਈਆਂ ਗਈਆਂ। ਜਸ਼ਨ ਵਿਚ ਔਰਤਾਂ ਵੀ ਸ਼ਾਮਲ ਹੋਈਆਂ। ਦੋਵੇਂ ਟੀਮਾਂ ਨੇ ਵੱਖ-ਵੱਖ ਰੰਗਾਂ ਦੀ ਫੌਜ ਜਿਹੀ ਵਰਦੀ ਪਹਿਨੀ।

PunjabKesari

ਤਿਉਹਾਰ ਦੀ ਸ਼ੁਰੂਆਤ ਮੇਅਰ ਨੇ ਚੱਲ ਸਮਾਰੋਹ ਦੇ ਨਾਲ ਕੀਤੀ। ਇਸ ਦੇ ਬਾਅਦ ਗੁੱਟਾਂ ਨੇ ਇਕ-ਦੂਜੇ 'ਤੇ ਸੜੇ ਆਂਡੇ, ਆਟਾ, ਹਰਬਲ ਰੰਗ ਅਤੇ ਪਟਾਕਿਆਂ ਦੀ ਸਵਾਹ ਸੁੱਟਣੀ ਸ਼ੁਰੂ ਕਰ ਦਿੱਤੀ। 

PunjabKesari

ਫੈਸਟੀਵਲ ਵਿਚ 22 ਹਜ਼ਾਰ ਤੋਂ ਜ਼ਿਆਦਾ ਆਂਡੇ ਅਤੇ ਕਰੀਬ 13 ਟਨ ਆਟਾ ਸੁੱਟਿਆ ਗਿਆ। ਦਿਲਚਸਪ ਗੱਲ ਹੈ ਕਿ ਇਸ ਫੈਸਟੀਵਲ ਵਿਚ ਹਰੇਕ ਨਾਗਰਿਕ ਦਾ ਸ਼ਾਮਲ ਹੋਣਾ ਲਾਜ਼ਮੀ ਹੈ। ਜਿਹੜਾ ਵਿਅਕਤੀ ਇਸ ਵਿਚ ਸ਼ਾਮਲ ਨਹੀਂ ਹੁੰਦਾ ਜਾਂ ਤਿਉਹਾਰ ਦੇ ਨਿਯਮ ਨੂੰ ਤੋੜਦਾ ਹੈ, ਪ੍ਰਸ਼ਾਸਨ ਉਸ ਕੋਲੋਂ ਜ਼ੁਰਮਾਨਾ ਵਸੂਲਦਾ ਹੈ। ਜ਼ੁਰਮਾਨੇ ਦੀ ਰਾਸ਼ੀ ਚੈਰਿਟੀ ਵਿਚ ਦਿੱਤੀ ਜਾਂਦੀ ਹੈ। ਉਤਸਵ ਵਿਚ ਜਾਪਾਨ, ਦੱਖਣੀ ਕੋਰੀਆ, ਬ੍ਰਿਟੇਨ ਸਮੇਤ 12 ਦੇਸ਼ਾਂ ਦੇ ਸੈਲਾਨੀ ਸ਼ਾਮਲ ਹੋਏ।


Vandana

Content Editor

Related News