88 ਸਾਲ ਦੇ ਬਜ਼ੁਰਗ ਜੋੜੇ ਨੇ ਦਿੱਤੀ ਕੋਵਿਡ-19 ਨੂੰ ਮਾਤ

04/12/2020 5:35:32 PM

ਮੈਡ੍ਰਿਡ (ਬਿਊਰੋ): ਦੁਨੀਆ ਭਰ ਦੇ ਦੇਸ਼ਾਂ ਵਿਚ ਡਾਕਟਰ, ਨਰਸ ਅਤੇ ਸਟਾਫ ਮੈਂਬਰ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਜੁਟੇ ਹੋਏ ਹਨ। ਹਜ਼ਾਰਾਂ ਮੌਤਾਂ ਵਿਚੋਂ ਇਕ ਸਕਰਾਤਮਕ ਕਹਾਣੀ ਸਾਹਮਣੇ ਆਈ ਹੈ। ਕੋਰੋਨਾਵਾਇਰਸ ਦੇ ਸੰਕਟ ਦੇ ਵਿਚ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜੋ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਲਿਆ ਰਹੀ ਹੈ। ਉਕਤ ਤਸਵੀਰ 88 ਸਾਲ ਦੇ ਇਕ ਜੋੜੇ ਦੀ ਹੈ ਜਿਹਨਾਂ ਨੇ ਕੋਵਿਡ-19 ਮਹਾਮਾਰੀ ਨੂੰ ਹਰਾ ਦਿੱਤਾ ਹੈ। ਇਸ ਜੋੜੇ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਆਪਣੇ ਘਰ ਦੀ ਬਾਲਕੋਨੀ ਤੋਂ ਹੱਥ ਹਿਲਾਉਂਦੇ ਹੋਏ ਨਜ਼ਰ ਆ ਰਹੇ ਹਨ। 

ਜ਼ਿਕਰਯੋਗ ਹੈ ਕਿ ਸਪੇਨ ਵਿਚ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 164,153 ਹੈ ਜਦਕਿ 16,782 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨੇ ਇੱਥੇ ਬਜ਼ੁਰਗਾਂ ਦੀ ਆਬਾਦੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਜਾਣਕਾਰੀ ਮੁਤਾਬਕ ਜੋਸ ਪ੍ਰੀਟੋ ਅਤੇ ਉਹਨਾਂ ਦੀ ਪਤਨੀ ਜੀ. ਮਤਾਸ ਦੋਵੇਂ ਹੀ 88 ਸਾਲ ਦੇ ਹਨ। ਦੋਹਾਂ ਦਾ 65 ਸਾਲ ਦਾ ਸਾਥ ਹੈ ਅਤੇ ਦੋਵੇਂ ਹਸਪਤਾਲ ਵਿਚ ਇਕੱਠੇ ਹੀ ਰਹੇ। ਹਸਪਤਾਲ ਦੇ ਸਟਾਫ ਨੇ ਉਹਨਾਂ ਨੂੰ ਇਕ ਹੀ ਕਮਰੇ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ ਕਿਉਂਕਿ ਇਸ ਬਜ਼ੁਰਗ ਜੋੜੇ ਨੇ ਦੱਸਿਆ ਸੀ ਕਿ ਉਹ ਇਕ ਦੂਜੇ ਨੂੰ ਮਿਸ ਕਰ ਰਹੇ ਹਨ। ਉਹਨਾਂ ਨੂੰ ਇਸੇ ਹਫਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਪੜ੍ਹੋ ਇਹ ਅਹਿਮ ਖਬਰ- ਤਰਨਜੀਤ ਸੰਧੂ ਨੇ ਦਿੱਤੀ ਸਲਾਹ, ਭਾਰਤੀ ਵਿਦਿਆਰਥੀ ਜਿੱਥੇ ਹਨ, ਉੱਥੇ ਹੀ ਰਹਿਣ

ਇਸ ਜੋੜੇ ਦੀਆਂ 7 ਬੇਟੀਆਂ ਹਨ। ਬੇਟੀਆਂ ਮੁਤਾਬਕ ਉਹਨਾਂ ਦੇ ਮਾਤਾ-ਪਿਤਾ ਇਕ-ਦੂਜੇ ਤੋਂ ਵੱਖਰੇ ਨਹੀਂ ਰਹਿ ਸਕਦੇ। ਪ੍ਰੀਟੋ ਨੂੰ ਖੰਘ ਅਤੇ ਬੁਖਾਰ ਦੀ ਸ਼ਿਕਾਇਤ ਹੋਈ ਜਿਸ ਦੇ ਬਾਅਦ ਉਹਨਾਂ ਨੂੰ 14 ਮਾਰਚ ਨੂੰ ਮੈਡ੍ਰਿਡ ਦੇ ਰੈੱਡ ਕਰਾਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਹਨਾਂ ਦੀ ਪਤਨੀ ਨੂੰ ਵੀ ਕੁਝ ਦੇਰ ਬਾਅਦ ਹਸਪਤਾਲ ਲਿਜਾਉਣਾ ਪਿਆ। ਦੋਵੇਂ ਕੋਵਿਡ-19 ਨਾਲ ਇਨਫੈਕਟਿਡ ਪਾਏ ਗਏ । ਹਸਪਤਾਲ ਦੇ ਡਾਕਟਰ ਨੇ ਦੋਹਾਂ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਕਿਉਂਕਿ ਦੋਹਾਂ ਨੂੰ ਬੁਖਾਰ ਸੀ ਪਰ ਸਥਿਤੀ ਗੰਭੀਰ ਨਹੀਂ ਸੀ।

ਪੜ੍ਹੋ ਇਹ ਅਹਿਮ ਖਬਰ- ਸਰਦੀ-ਜ਼ੁਕਾਮ ਅਤੇ ਕੋਰੋਨਾ 'ਚ ਹੁੰਦਾ ਹੈ ਫਰਕ, ਇਹਨਾਂ 2 ਲੱਛਣਾਂ 'ਤੇ ਧਿਆਨ ਦੇਣਾ ਜ਼ਰੂਰੀ


Vandana

Content Editor

Related News