ਪੁਲਸ ਨੇ ਸਪੇਨ ਹਮਲਿਆਂ ਦੇ 3 ਸ਼ੱਕੀਆਂ ਦੇ ਨਾਂ ਕੀਤੇ ਜਾਰੀ

08/19/2017 12:10:04 PM

ਬਾਰਸਿਲੋਨਾ— ਪੁਲਸ ਨੇ ਸਪੇਨ ਅੱਤਵਾਦੀ ਹਮਲਿਆਂ ਵਿਚ ਮੋਰਕੋ ਦੇ 3 ਸ਼ੱਕੀਆਂ ਦੇ ਨਾਂ ਜਾਰੀ ਕੀਤੇ ਹਨ । ਕਾਤਾਲੋਨੀਆ ਦੀ ਪੁਲਸ ਨੇ ਉਨ੍ਹਾਂ ਦੀ ਪਛਾਣ ਮੂਸਾ ਕਬੀਰ (17), ਸਈਦ ਆਲਾ (18) ਅਤੇ ਮੁਹੰਮਦ ਹਇਕਾਮੀ (24) ਦੇ ਤੌਰ ਉੱਤੇ ਕੀਤੀ ਹੈ । ਸਪੇਨ ਵਿਚ ਵਾਹਨਾਂ ਨੂੰ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਨ ਦੀਆਂ 2 ਘਟਨਾਵਾਂ ਵਿਚ ਪੁਲਸ ਨੇ ਸ਼ੁੱਕਰਵਾਰ ਨੂੰ ਆਪਣੀ ਜਾਂਚ ਤੇਜ਼ ਕਰ ਦਿੱਤੀ ਸੀ । ਬਾਰਸਿਲੋਨਾ ਅਤੇ ਕੈਮਬ੍ਰਿਲਸ ਵਿਚ ਹੋਏ ਇਨ੍ਹਾਂ ਹਮਲਿਆਂ ਵਿਚ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ । ਹਮਲੇ ਵਿਚ ਕਈ ਦੇਸ਼ਾਂ ਦੇ ਦਰਜਨਾਂ ਨਾਗਰਿਕ ਜ਼ਖਮੀ ਹੋਏ ਹਨ । ਕਾਤਾਲੋਨੀਆ ਪੁਲਸ ਦੇ ਜੋਸੇਪ ਲੁਈਸ ਟਰੇਪਰੋ ਨੇ ਸ਼ੁੱਕਰਵਾਰ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਪੁਲਸ ਨੂੰ ਹਮਲਿਆਂ ਵਿਚ 12 ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ, ਜਿਨ੍ਹਾਂ ਵਿਚੋਂ 5 ਨੂੰ ਪੁਲਸ ਨੇ ਕੈਮਬ੍ਰਿਲਸ ਵਿਚ ਮਾਰ ਦਿੱਤਾ ਸੀ ਅਤੇ 4 ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਹੋਰ 3 ਸ਼ੱਕੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।


Related News