ਐਲਨ ਮਸਕ ਦੇ ਸਪੇਸ ਟੂਰਿਜ਼ਮ ਮਿਸ਼ਨ ਨੂੰ ਝਟਕਾ, ਸਪੇਸਐਕਸ ਦੇ ਸਟਾਰਸ਼ਿਪ ਰਾਕੇਟ 'ਚ ਲਾਂਚਿੰਗ ਤੋਂ ਬਾਅਦ ਵਿਸਫੋਟ
Thursday, Apr 20, 2023 - 10:23 PM (IST)
ਇੰਟਰਨੈਸ਼ਨਲ ਡੈਸਕ : ਅਮਰੀਕੀ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਸਪੇਸ ਐਕਸ (Space X) ਵੱਲੋਂ ਤਿਆਰ ਕੀਤਾ ਗਿਆ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਬੁੱਧਵਾਰ ਨੂੰ ਲਾਂਚ ਕੀਤਾ ਗਿਆ ਪਰ ਲਾਂਚਿੰਗ ਦੇ ਕੁਝ ਹੀ ਸਕਿੰਟਾਂ ਬਾਅਦ ਇਸ ਵਿੱਚ ਵਿਸਫੋਟ ਹੋ ਗਿਆ, ਜਿਸ ਨਾਲ ਉਹ ਕਈ ਟੁਕੜਿਆਂ 'ਚ ਚਕਨਾਚੂਰ ਹੋ ਕੇ ਖਿੱਲਰ ਗਿਆ। ਹਾਲਾਂਕਿ, ਐਲਨ ਮਸਕ ਨੇ ਇਸ ਦੇ ਉਡਾਣ ਭਰਨ ਨੂੰ ਹੀ ਇਕ ਕਾਮਯਾਬੀ ਦੱਸਿਆ ਹੈ। ਦੱਸ ਦੇਈਏ ਕਿ ਸਟਾਰਸ਼ਿਪ ਦਾ ਇਹ ਪਹਿਲਾ ਆਰਬਿਟਲ ਟੈਸਟ ਸੀ। ਇਸ ਰਾਕੇਟ ਨੂੰ ਟੈਕਸਾਸ ਦੇ ਬੋਕਾ ਚਿਕਾ ਤੋਂ ਸ਼ਾਮ ਕਰੀਬ 7 ਵਜੇ ਲਾਂਚ ਕੀਤਾ ਗਿਆ ਸੀ। ਇਹ ਮੈਕਸੀਕੋ ਦੀ ਖਾੜੀ ਤੋਂ ਕਰੀਬ 34 ਕਿਲੋਮੀਟਰ ਦੀ ਉਚਾਈ ਤੱਕ ਉੱਡਿਆ ਸੀ ਪਰ ਇਸ ਦੌਰਾਨ ਭਿਆਨਕ ਧਮਾਕਾ ਹੋ ਗਿਆ।
ਇਹ ਵੀ ਪੜ੍ਹੋ : ...ਤਾਂ 30 ਦਿਨਾਂ ਦੇ ਅੰਦਰ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰੇਗਾ ਅਮਰੀਕਾ? ਮੁੰਬਈ ਹਮਲੇ 'ਚ ਸੀ ਅਹਿਮ ਭੂਮਿਕਾ
ਸਟੇਨਲੈੱਸ ਸਟੀਲ ਤੋਂ ਤਿਆਰ ਕੀਤਾ ਗਿਆ ਹੈ
ਇਹ ਸਟਾਰਸ਼ਿਪ ਰਾਕੇਟ ਪੂਰੀ ਤਰ੍ਹਾਂ ਸਟੇਨਲੈੱਸ ਸਟੀਲ (Stainless Steel) ਦਾ ਬਣਿਆ ਹੋਇਆ ਹੈ। ਸਪੇਸਐਕਸ ਦੇ ਅਨੁਸਾਰ ਸਟਾਰਸ਼ਿਪ ਨੇ ਪੜਾਅ ਦੇ ਵੱਖ ਹੋਣ ਤੋਂ ਪਹਿਲਾਂ ਤੇਜ਼ੀ ਨਾਲ ਅਨਸ਼ਡਿਊਲਡ ਅਸੈਂਬਲੀ ਕੀਤੀ ਸੀ। ਭਾਵੇਂ ਇਹ ਰਾਕੇਟ ਸਫਲ ਨਹੀਂ ਹੋ ਸਕਿਆ ਪਰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਇਹ ਅਨੁਭਵ ਭਵਿੱਖ ਦੇ ਸਟਾਰਸ਼ਿਪ ਪ੍ਰੋਗਰਾਮ ਵਿੱਚ ਕੰਮ ਆਵੇਗਾ।
ਇਹ ਵੀ ਪੜ੍ਹੋ : 2002 ਗੁਜਰਾਤ ਦੰਗੇ : ਅਦਾਲਤ ਨੇ ਸੁਣਾਇਆ ਫ਼ੈਸਲਾ, 11 ਮੁਸਲਿਮਾਂ ਦੇ ਕਤਲ ਮਾਮਲੇ 'ਚ ਸਾਰੇ ਮੁਲਜ਼ਮ ਬਰੀ
ਐਲਨ ਮਸਕ ਨੇ ਟੀਮ ਨੂੰ ਦਿੱਤੀ ਵਧਾਈ
ਮਸਕ ਨੇ ਟਵੀਟ ਵਿੱਚ ਲਿਖਿਆ ਕਿ ਸਟਾਰਸ਼ਿਪ ਦੇ ਰੋਮਾਂਚਕ ਟੈਸਟ ਲਾਂਚ ਲਈ ਸਪੇਸ ਐਕਸ ਟੀਮ ਨੂੰ ਵਧਾਈ। ਅਸੀਂ ਅਗਲੇ ਕੁਝ ਮਹੀਨਿਆਂ ਵਿੱਚ ਇਸੇ ਤਰ੍ਹਾਂ ਦੇ ਟੈਸਟ ਲਾਂਚ ਲਈ ਬਹੁਤ ਕੁਝ ਸਿੱਖਿਆ ਹੈ। ਹਾਲਾਂਕਿ ਸੋਮਵਾਰ ਨੂੰ ਵੀ ਇਸ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪ੍ਰੈਸ਼ਰ ਵਾਲਵ ਦੇ ਜਾਮ ਹੋਣ ਕਾਰਨ ਲਾਂਚਿੰਗ ਨੂੰ ਸਮੇਂ ਸਿਰ ਟਾਲ ਦਿੱਤਾ ਗਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।