ਪੁਲਾੜ ਤੋਂ ਲਿਆਂਦੀ ਸ਼ਰਾਬ ਹੁਣ ਧਰਤੀ ''ਤੇ ਹੋਵੇਗੀ ਨਿਲਾਮ, ਕਰੋੜਾਂ ''ਚ ਹੈ ਕੀਮਤ

Wednesday, May 05, 2021 - 02:25 AM (IST)

ਲੰਡਨ-ਪੁਲਾੜ ਤੋਂ ਲਿਆਂਦੀ ਗਈ ਸ਼ਰਾਬ ਹੁਣ ਧਰਤੀ 'ਤੇ ਵਿਕਰੀ ਲਈ ਉਪਲਬੱਧ ਹੈ ਪਰ ਕੀਮਤ 'ਸੱਤਵੇਂ ਅਸਮਾਨ' 'ਤੇ ਹੈ। ਮਸ਼ਹੂਰ ਨੀਲਾਮੀ ਘਰ ਕ੍ਰਿਸਟੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਫ੍ਰੇਂਚ ਵਾਈਨ ਦੀ ਇਕ ਬੋਤਲ ਦੀ ਨੀਲਾਮੀ ਕਰ ਰਿਹਾ ਹੈ ਜੋ ਇਕ ਸਾਲ ਤੋਂ ਵੀ ਵਧੇਰੇ ਸਮੇਂ ਤੱਕ ਧਰਤੀ ਤੋਂ ਬਾਹਰ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈ.ਐੱਸ.ਐੱਸ.) 'ਤੇ ਰੱਖੀ ਗਈ ਸੀ।

ਇਹ ਵੀ ਪੜ੍ਹੋ-ਕੋਰੋਨਾ ਤੋਂ ਬਾਅਦ ਹੁਣ ਚੀਨ ਦਾ ਇਹ ਰਾਕਟ ਮਚਾ ਸਕਦੈ ਭਾਰੀ ਤਬਾਹੀ, ਨਿਸ਼ਾਨੇ 'ਤੇ ਹਨ ਇਹ ਦੇਸ਼

ਨੀਲਾਮੀ ਘਰ ਨੂੰ ਉਮੀਦ ਹੈ ਕਿ ਸ਼ਰਾਬ ਨੂੰ ਖਰੀਦਣ ਵਾਲੇ ਇਸ ਦੀ ਕਰੋੜਾਂ ਰੁਪਏ ਦੀ ਕੀਮਤ ਚੁਕਾ ਸਕਦੇ ਹਨ। ਪੁਲਾੜ 'ਚ ਖੇਤੀਬਾੜੀ ਦੀ ਸੰਭਾਵਨਾ ਨੂੰ ਲੱਭ ਰਹੇ ਖੋਜਕਰਤਾਵਾਂ ਵੱਲੋਂ ਨਵੰਬਰ 2019 'ਚ ਸ਼ਰਾਬ ਦੀਆਂ 12 ਬੋਤਲਾਂ ਆਈ.ਐੱਸ.ਐੱਸ. 'ਚ ਭੇਜੀਆਂ ਸਨ ਜਿਨ੍ਹਾਂ 'ਚੋਂ ਇਕ 'ਦਿ ਪੇਟ੍ਰਸ 2000' ਵੀ ਹੈ। ਫਰਾਂਸ 'ਚ ਇਸ ਦਾ ਸਵਾਦ ਲੈਣ ਵਾਲੇ ਮਦਿਰਾ ਮਾਹਰ ਮੁਤਾਬਕ 14 ਮਹੀਨਿਆਂ ਬਾਅਦ ਧਰਤੀ 'ਤੇ ਪਰਤੀ ਇਸ ਸ਼ਰਾਬ ਦੇ ਸਵਾਦ 'ਚ ਹਲਕਾ ਬਦਲਾਅ ਆਇਆ ਹੈ।

ਇਹ ਵੀ ਪੜ੍ਹੋ-ਏਅਰ ਇੰਡੀਆ ਦੇ ਪਾਇਲਟਾਂ ਨੇ ਦਿੱਤੀ ਧਮਕੀ, ਕਿਹਾ-ਵੈਕਸੀਨ ਨਹੀਂ ਲੱਗੀ ਤਾਂ ਬੰਦ ਕਰ ਦੇਣਗੇ ਕੰਮ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News