ਅਮਰੀਕਾ : ਸਾਊਥਵੈਸਟ ਏਅਰਲਾਈਨ ਨੇ ਆਪਣੇ ਸਟਾਫ ਲਈ ਜ਼ਰੂਰੀ ਕੀਤੀ ਕੋਰੋਨਾ ਵੈਕਸੀਨ

Tuesday, Oct 05, 2021 - 11:06 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਸਾਊਥਵੈਸਟ ਏਅਰਲਾਈਨਜ਼ ਨੇ ਸੋਮਵਾਰ ਨੂੰ ਆਪਣੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਦੀ ਜ਼ਰੂਰਤ ਨੂੰ ਲਾਗੂ ਕੀਤਾ ਹੈ। ਇਸ ਜ਼ਰੂਰਤ ਦੇ ਤਹਿਤ ਹੁਣ ਇਸ ਯੂ. ਐੱਸ. ਏਅਰਲਾਈਨ ਦੇ ਕਰਮਚਾਰੀਆਂ ਨੂੰ ਕੋਵਿਡ-19 ਦੇ ਵਿਰੁੱਧ ਟੀਕਾਕਰਨ ਦੀ ਜ਼ਰੂਰਤ ਹੋਵੇਗੀ।

ਇਹ ਖ਼ਬਰ ਪੜ੍ਹੋ- ਸੈਮ ਕਿਉਰੇਨ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ

ਡੈਲਾਸ ਅਧਾਰਤ ਇਸ ਏਅਰਲਾਈਨ ਅਨੁਸਾਰ ਇਸਦੇ ਕਰਮਚਾਰੀਆਂ ਨੂੰ 8 ਦਸੰਬਰ ਤੱਕ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਇਸ ਆਦੇਸ਼ ਦੇ ਤਹਿਤ ਕਰਮਚਾਰੀ ਡਾਕਟਰੀ ਜਾਂ ਧਾਰਮਿਕ ਕਾਰਨਾਂ ਕਰਕੇ ਕੋਰੋਨਾ ਟੀਕੇ ਤੋਂ ਛੋਟ ਦੀ ਪ੍ਰਵਾਨਗੀ ਮੰਗ ਸਕਦੇ ਹਨ। ਸਾਊਥਵੈਸਟ ਅਨੁਸਾਰ ਬਾਈਡੇਨ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਅਨੁਸਾਰ ਸਟਾਫ ਲਈ ਵੈਕਸੀਨ ਜਰੂਰਤ ਲਾਗੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਮੇਰੀਕਨ ਏਅਰਲਾਈਨਜ਼, ਅਲਾਸਕਾ ਏਅਰਲਾਈਨਜ਼ ਤੇ ਜੈੱਟ ਬਲੂ ਨੇ ਵੀ ਆਪਣੇ ਸਟਾਫ ਨੂੰ ਟੀਕਾਕਰਨ ਦੀ ਜ਼ਰੂਰਤ ਬਾਰੇ ਆਦੇਸ਼ ਦਿੱਤੇ ਹਨ, ਜਦਕਿ ਅਗਸਤ 'ਚ ਯੂਨਾਈਟਿਡ ਏਅਰਲਾਈਨ ਅਜਿਹਾ ਕਰਨ ਵਾਲੀ ਪਹਿਲੀ ਵੱਡੀ ਏਅਰਲਾਈਨ ਸੀ। ਦੱਸਣਯੋਗ ਹੈ ਕਿ ਸਾਊਥਵੈਸਟ 'ਚ ਤਕਰੀਬਨ 54,000 ਕਰਮਚਾਰੀ ਹਨ।

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੋਂ ਬਾਅਦ ਮੰਧਾਨਾ ਨੂੰ ਭਾਰਤ ਦਾ ਕਪਤਾਨ ਬਣਾਇਆ ਜਾ ਸਕਦਾ ਹੈ : ਰਮਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।  


Gurdeep Singh

Content Editor

Related News