ਦੱਖਣੀ ਪਿਊਰਟੋ ਰਿਕੋ ''ਚ ਲੱਗੇ ਭੂਚਾਲ ਦੇ ਝਟਕੇ

Friday, Aug 07, 2020 - 02:41 PM (IST)

ਦੱਖਣੀ ਪਿਊਰਟੋ ਰਿਕੋ ''ਚ ਲੱਗੇ ਭੂਚਾਲ ਦੇ ਝਟਕੇ

ਸਾਨ ਜੁਆਨ (ਭਾਸ਼ਾ) : ਦੱਖਣੀ ਪਿਊਰਟੋ ਰਿਕੋ ਵਿਚ ਵੀਰਵਾਰ ਦੇਰ ਰਾਤ 4.8 ਤੀਬਰਤਾ ਦਾ ਭੂਚਾਲ ਆਇਆ। ਇਹ ਭੁਚਾਲ ਹਲਕੀ ਡੂੰਘਾਈ ਅਤੇ ਉਸੇ ਖ਼ੇਤਰ ਵਿਚ ਆਇਆ ਜਿੱਥੇ ਪਿਛਲੇ ਸਾਲ ਦਸੰਬਰ ਤੋਂ ਭੂਚਾਲ ਆਉਣ ਦਾ ਸਿਲਸਿਲਾ ਜਾਰੀ ਹੈ।

ਅਮਰੀਕੀ ਭੂ-ਗਰਭੀ ਸਰਵੇਖਣ ਮੁਤਾਬਕ ਇਹ ਭੂਚਾਲ 12 ਕਿਲੋਮੀਟਰ ਦੀ ਡੂੰਘਾਈ ਵਿਚ ਦੱਖਣੀ ਨਗਰ ਗੁਯਾਨਿਲਾ ਵਿਚ ਆਇਆ। ਸ਼ੁਰੂਆਤ ਵਿਚ ਭੂਚਾਲ ਦੇ ਝਟਕੇ 5.1 ਤੀਬਰਤਾ ਦੇ ਦੱਸੇ ਗਏ ਸਨ। ਨੁਕਸਾਨ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ, ਹਾਲਾਂਕਿ ਪਿਊਰਟੋ ਰਿਕੋ ਦੇ ਨਿਵਾਸੀਆਂ ਨੂੰ ਝਟਕੇ ਕਾਰਨ ਆਪਣੇ ਬਿਸਤਰੇ ਹਿਲਦੇ ਹੋਏ ਮਹਿਸੂਸ ਹੋਏ। ਟਾਪੂ ਦੇ ਭੂਚਾਲ ਨੈੱਟਵਰਕ ਦੇ ਨਿਰਦੇਸ਼ਕ ਵਿਕਟਰ ਹਿਊਰਫੇਨੋ ਨੇ ਕਿਹਾ, 'ਇਹ ਹਰ ਜਗ੍ਹਾ ਮਹਿਸੂਸ ਹੋਇਆ।'

ਉਨ੍ਹਾਂ ਕਿਹਾ ਕਿ ਇਹ ਜਨਵਰੀ ਦੇ ਸ਼ੁਰੂ ਵਿਚ ਆਏ 6.4 ਤੀਬਰਤਾ ਦੇ ਭੂਚਾਲ ਦੇ ਬਾਅਦ ਤੋਂ ਮਹਿਸੂਸ ਕੀਤੇ ਗਏ ਕਈ ਝਟਕਿਆਂ ਵਿਚੋਂ ਇਕ ਹੈ। ਜਨਵਰੀ ਦੇ ਭੂਚਾਲ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਪਿਊਰਟੋ ਰਿਕੋ ਦੇ ਦੱਖਣੀ ਤਟ ਦੇ ਆਸ- ਕੋਲ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਸੀ।


author

cherry

Content Editor

Related News