ਦੱਖਣੀ ਕੋਰੀਆਈ ਕਾਰਕੁੰਨਾਂ ਨੇ ਫਿਰ ਉੱਤਰੀ ਕੋਰੀਆ ਨੂੰ ਗੁਬਾਰੇ ਜ਼ਰੀਏ ਭੇਜੇ ਪਰਚੇ

Tuesday, Jun 23, 2020 - 03:25 PM (IST)

ਦੱਖਣੀ ਕੋਰੀਆਈ ਕਾਰਕੁੰਨਾਂ ਨੇ ਫਿਰ ਉੱਤਰੀ ਕੋਰੀਆ ਨੂੰ ਗੁਬਾਰੇ ਜ਼ਰੀਏ ਭੇਜੇ ਪਰਚੇ

ਸਿਓਲ (ਭਾਸ਼ਾ): ਦੱਖਣੀ ਕੋਰੀਆ ਦੇ ਇਕ ਕਾਰਕੁੰਨ ਨੇ ਮੰਗਲਵਾਰ ਨੂੰ ਕਿਹਾ ਕਿ ਗੁਬਾਰਿਆਂ ਨਾਲ ਲੱਖਾਂ ਪਰਚੇ ਉੱਤਰੀ ਕੋਰੀਆ ਭੇਜੇ ਗਏ ਹਨ। ਉੱਧਰ ਉੱਤਰੀ ਕੋਰੀਆ ਇਸ ਤਰ੍ਹਾਂ ਦੀਆਂ ਕਾਰਵਾਈਆਂ 'ਤੇ ਜਵਾਬੀ ਕਾਰਵਾਈ ਦੀ ਲਗਾਤਾਰ ਚਿਤਾਵਨੀ ਦਿੰਦਾ ਰਿਹਾ ਹੈ। ਇਸ ਦੇ ਬਾਵਜੂਦ ਇਕ ਵਾਰ ਫਿਰ ਇੱਥੇ ਪਰਚੇ ਭੇਜੇ ਗਏ ਹਨ। 

ਦੱਖਣੀ ਕੋਰੀਆਈ ਸੀਮਾ 'ਤੇ ਸਥਿਤ ਪਾਜੂਨ ਸ਼ਹਿਰ ਦੀ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪਰਚੇ ਭੇਜੇ ਜਾਣ ਦੇ ਸੰਬੰਧ ਵਿਚ ਜਾਂਚ ਕਰ ਰਹੀ ਹੈ। ਕਾਰਕੁੰਨ ਪਾਰਕ ਸਾਂਗ-ਹਾਕ ਨੇ ਕਿਹਾ ਕਿ ਉਸ਼ ਦੇ ਸੰਗਠਨ ਨੇ ਵਿਸ਼ਾਲ ਗੁਬਾਰਿਆਂ ਵਿਚ 5,00,000 ਪਰਚੇ, ਇਕ ਡਾਲਰ ਦੇ 2000 ਨੋਟ ਅਤੇ ਛੋਟੀਆਂ ਕਿਤਾਬਾਂ ਪਾਜੂ ਤੋਂ ਸੋਮਵਾਰ ਰਾਤ ਉੱਤਰੀ ਕੋਰੀਆ ਭੇਜੀਆਂ ਹਨ। ਉੱਤਰੀ ਕੋਰੀਆ ਤੋਂ ਭੱਜ ਕੇ ਦੱਖਣੀ ਕੋਰੀਆ ਵਿਚ ਸ਼ਰਨ ਲੈਣ ਵਾਲੇ ਪਾਰਕ ਨੇ ਕਿਹਾ ਕਿ ਪਰਚੇ ਭੇਜਣਾ ਉੱਤਰੀ ਕੋਰੀਆਈ ਲੋਕਾਂ ਦੀ ਆਜ਼ਾਦੀ ਦੇ ਲਈ ਨਿਆਂ ਦਾ ਸੰਘਰਸ਼ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪੁਲਿਸ ਸਵਦੇਸ਼ੀ ਵਿਅਕਤੀ ਦੀ ਗ੍ਰਿਫਤਾਰੀ ਦੀ ਕਰੇਗੀ ਸਮੀਖਿਆ

ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਨੂੰ 'ਇਕ ਦੁਸ਼ਟ' ਅਤੇ ਉਹਨਾਂ ਦੇ ਸ਼ਾਸਨ ਨੂੰ 'ਵਹਿਸ਼ੀ' ਕਰਾਰ ਦਿੰਦੇ ਹੋਏ ਪਾਰਕ ਨੇ ਕਿਹਾ ਕਿ ਉਹ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਕਿਮ ਨੂੰ ਪਰਚੇ ਭੇਜਜੇ ਰਹਿਣਗੇ।ਉਹਨਾਂ ਨੇ ਕਿਹਾ,''ਉੱਤਰੀ ਕੋਰੀਆਈ ਲੋਕ ਜਦੋਂ ਬਿਨਾਂ ਕਿਸੇ ਮੌਲਿਕ ਅਧਿਕਾਰ ਦੇ ਆਧੁਨਿਕ ਗੁਲਾਮ ਬਣ ਗਏ ਹਨ ਤਾਂ ਕੀ ਉਹਨਾਂ ਨੂੰ ਸੱਚ ਜਾਨਣ ਦਾ ਅਧਿਕਾਰ ਨਹੀਂ ਹੈ।'' ਉੱਥੇ ਦੱਖਣ ਕੋਰੀਆਈ ਅਧਿਕਾਰੀਆਂ ਨੇ ਪਰਚੇ ਭੇਜਣ ਦੀ ਇਹਨਾਂ ਹਰਕਤਾਂ 'ਤੇ ਪਾਬੰਦੀ ਲਗਾਉਣ ਦਾ ਸੰਕਲਪ ਲਿਆ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਪਾਰਕ ਦੇ ਵਿਰੁੱਧ ਮਾਮਲਾ ਦਰਜ ਕਰਨਗੇ।


author

Vandana

Content Editor

Related News