ਦੱਖਣੀ ਕੋਰੀਆ 'ਚ ਮੀਂਹ ਕਾਰਨ 13 ਲੋਕਾਂ ਦੀ ਮੌਤ ਅਤੇ 13 ਹੋਰ ਲਾਪਤਾ

Tuesday, Aug 04, 2020 - 05:28 PM (IST)

ਦੱਖਣੀ ਕੋਰੀਆ 'ਚ ਮੀਂਹ ਕਾਰਨ 13 ਲੋਕਾਂ ਦੀ ਮੌਤ ਅਤੇ 13 ਹੋਰ ਲਾਪਤਾ

ਸੋਲ (ਵਾਰਤਾ) : ਦੱਖਣੀ ਕੋਰੀਆ ਵਿਚ 4 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 13 ਹੋਰ ਲੋਕ ਲਾਪਤਾ ਹਨ। ਕੇਂਦਰੀ ਆਫ਼ਤ ਅਤੇ ਸੁਰੱਖਿਆ ਉਪਾਅ ਹੈੱਡਕੁਆਰਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਆਫ਼ਤ ਹੈੱਡਕੁਆਰਟਰ ਅਨੁਸਾਰ ਸਵੇਰੇ ਸਾਢੇ 10 ਵਜੇ ਤੱਕ 13 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 13 ਹੋਰ ਲੋਕ ਲਾਪਤਾ ਹਨ। 7 ਲੋਕ ਜ਼ਖ਼ਮੀ ਹੋਏ ਹਨ। ਤੇਜ਼ ਮੀਂਹ ਕਾਰਨ 629 ਘਰਾਂ ਦੇ 1025 ਲੋਕ ਆਪਣਾ ਘਰ ਛੱਡ ਕੇ ਸੁਰੱਖਿਅਤ ਜਗ੍ਹਾਵਾਂ 'ਤੇ ਜਾਣ ਲਈ ਮਜਬੂਰ ਹੋਏ ਹਨ। ਇਨ੍ਹਾਂ ਵਿਚੋਂ 555 ਲੋਕ ਚੁੰਗਚੇਓਂਗ ਸੂਬੇ ਤੋਂ, 391 ਲੋਕ ਗਿਏਓਂਗੀ ਸੂਬੇ ਤੋਂ, 70 ਲੋਕ ਗੰਗਵੋਨ ਸੂਬੇ ਤੋਂ ਅਤੇ 9 ਲੋਕ ਸੋਲ ਤੋਂ ਸੁਰੱਖਿਅਤ ਜਗ੍ਹਾਵਾਂ 'ਤੇ ਗਏ ਹਨ। ਇਸ ਕਾਰਨ ਲਗਭਗ 5751 ਹੈਕਟਰ ਵਿਚ ਖ਼ੇਤੀਬਾੜੀ ਵਾਲੀ ਭੂਮੀ ਦਲਦਲ ਵਿਚ ਤਬਦੀਲ ਹੋ ਗਈ ਹੈ, ਜਦੋਂਕਿ 2,958 ਇਮਾਰਤਾਂ ਨੁਕਸਾਨੀਆਂ ਗਈਆਂ ਹਨ, ਜਿਨ੍ਹਾਂ ਵਿਚ 1483 ਨਿੱਜੀ ਅਤੇ 1475 ਜਨਤਕ ਸੁਵਿਧਾਵਾਂ ਹਨ।  


author

cherry

Content Editor

Related News