ਕਿਮ ਜੋਂਗ ਦੀ ਖਰਾਬ ਸਿਹਤ ਦੀਆਂ ਖਬਰਾਂ ਵਿਚਕਾਰ ਦੱਖਣੀ ਕੋਰੀਆ ਨੇ ਕੀਤਾ ਇਹ ਦਾਅਵਾ

Monday, Apr 27, 2020 - 08:59 AM (IST)

ਕਿਮ ਜੋਂਗ ਦੀ ਖਰਾਬ ਸਿਹਤ ਦੀਆਂ ਖਬਰਾਂ ਵਿਚਕਾਰ ਦੱਖਣੀ ਕੋਰੀਆ ਨੇ ਕੀਤਾ ਇਹ ਦਾਅਵਾ

ਸਿਓਲ- ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਿਹਤ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਈ ਖਬਰਾਂ ਆ ਰਹੀਆਂ ਹਨ। ਇਸ ਦੌਰਾਨ ਦੱਖਣੀ ਕੋਰੀਆ ਲਗਾਤਾਰ ਕਿਮ ਦੀ ਗੰਭੀਰ ਹਾਲਤ ਨੂੰ ਲੈ ਕੇ ਆਈਆਂ ਖਬਰਾਂ ਦਾ ਖੰਡਨ ਕਰਦਾ ਆ ਰਿਹਾ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਵਿਦੇਸ਼ੀ ਪਾਲਿਸੀ ਦੇ ਐਡਵਾਇਜ਼ਰ ਚੁੰਗ-ਇਨ-ਮੂਨ ਨੇ ਕਿਹਾ ਕਿ ਕਿਮ ਜਿਊਂਦੇ ਹਨ ਤੇ ਬਿਲਕੁਲ ਸਿਹਤਮੰਦ ਹਨ। 

ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਮੂਨ ਨੇ ਕਿਹਾ ਕਿ ਕਿਮ ਸਿਹਤਮੰਦ ਹਨ। ਉਹ 13 ਅਪ੍ਰੈਲ ਤੋਂ ਹੀ ਦੇਸ਼ ਦੇ ਵੋਨਸਨ ਏਰੀਏ ਵਿਚ ਰਹਿ ਰਹੇ ਹਨ। ਅਜੇ ਤੱਕ ਕੋਈ ਸ਼ੱਕੀ ਕਾਰਵਾਈ ਨਹੀਂ ਦੇਖੀ ਗਈ।  ਕਿਮ ਦੀ ਖਰਾਬ ਸਿਹਤ ਦੀਆਂ ਅਟਕਲਾਂ ਵਿਚਕਾਰ ਉੱਤਰੀ ਕੋਰੀਆ ਦੇ ਸਰਕਾਰੀ ਅਖਬਾਰ ਰੋਡੋਂਗ ਨੇ ਐਤਵਾਰ ਨੂੰ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿਚ ਉਨ੍ਹਾਂ ਕਿਹਾ ਕਿ ਕਿਮ ਜੋਂਗ ਨੇ ਉਨ੍ਹਾਂ ਵਰਕਰਜ਼ ਦਾ ਧੰਨਵਾਦ ਕੀਤਾ ਜੋ ਸ਼ਹਿਰ ਦਾ ਕਾਇਆਪਲਟ ਦਾ ਕੰਮ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦ ਉੱਤਰੀ ਕੋਰੀਆ ਨੇ ਕਿਮ ਦੀ ਐਕਟੀਵਿਟੀ ਨੂੰ ਲੈ ਕੇ ਸਟੋਰੀ ਕੀਤੀ ਹੋਵੇ। ਜਦ ਤੋਂ ਕਿਮ ਦੀ ਸਿਹਤ ਨੂੰ ਲੈ ਕੇ ਖਬਰਾਂ ਚੱਲ ਰਹੀਆਂ ਹਨ ਉਦੋਂ ਤੋਂ ਉਨ੍ਹਾਂ ਦੀ ਐਕਟੀਵਿਟੀ ਨੂੰ ਲੈ ਕੇ ਵੀ ਖਬਰਾਂ ਚੱਲ ਰਹੀਆਂ ਹਨ। 

ਜ਼ਿਕਰਯੋਗ ਹੈ ਕਿ ਹਾਂਗਕਾਂਗ ਸੈਟੇਲਾਈਟ ਟੀ.ਵੀ. ਅਤੇ ਅਮਰੀਕੀ ਏਜੰਸੀਆਂ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਕਿਮ ਦੀ ਸਿਹਤ ਬੇਹੱਦ ਖਰਾਬ ਹੈ। ਉਨ੍ਹਾਂ 11 ਅਪ੍ਰੈਲ ਤੋਂ ਬਾਅਦ ਪਬਲਿਕ ਵਿਚ ਨਹੀਂ ਦੇਖਿਆ ਗਿਆ। ਕਈ ਮੀਡੀਆ ਸੂਤਰਾਂ ਦਾ ਕਹਿਣਾ ਹੈ ਕਿ ਕਿਮ ਦੇ ਦਿਲ ਦਾ ਆਪ੍ਰੇਸ਼ਨ ਹੋਣ ਮਗਰੋਂ ਉਹ ਬੇਹੱਦ ਨਾਜ਼ੁਕ ਸਥਿਤੀ ਵਿਚ ਹਨ। 


author

Lalita Mam

Content Editor

Related News